ਡਿਜੀਟਲ ਭੁਗਤਾਨ ਕਰਨ ਵਾਲੀ ਪ੍ਰਮੁੱਖ ਕੰਪਨੀ ਪੇਟੀਐਮ(Paytm) ਨੇ ਆਪਣੇ 16,600 ਕਰੋੜ ਰੁਪਏ ਦੇ ਆਈ.ਪੀ.ਓ. ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਰਮਚਾਰੀਆਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਫੀਲਡ ਸੇਲਜ਼ ਐਗਜ਼ੀਕਿਊਟਿਵ (ਐਫ.ਐਸ.ਈ.) ਪ੍ਰੋਗਰਾਮ ਰਾਹੀਂ ਜਲਦੀ ਹੀ 20 ਹਜ਼ਾਰ ਤੋਂ ਵੱਧ ਭਰਤੀਆਂ ਹੋਣਗੀਆਂ। ਇਹ ਅਧਿਕਾਰੀ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਡਿਜੀਟਲ ਭੁਗਤਾਨਾਂ ਬਾਰੇ ਜਾਗਰੂਕ ਕਰਨਗੇ ਅਤੇ ਕੰਪਨੀ ਦੇ ਡਿਜੀਟਲ ਉਤਪਾਦਾਂ ਜਿਵੇਂ ਕਿ ਕਿਊਆਰ ਕੋਡ, ਯੂ.ਪੀ.ਆਈ., ਪੇ.ਟੀ.ਐਮ. ਪੋਸਟਪੇਡ, ਵਪਾਰੀ ਲੋਨ ਬਾਰੇ ਜਾਣਕਾਰੀ ਦੇਣਗੇ। ਇਨ੍ਹਾਂ ਮੁਲਾਜ਼ਮਾਂ ਨੂੰ ਹਰ ਮਹੀਨੇ 35,000 ਰੁਪਏ ਤਨਖਾਹ ਦੇ ਨਾਲ ਕਮਿਸ਼ਨ ਵੀ ਦਿੱਤੀ ਜਾਵੇਗੀ।
ਇਸ ਤਰ੍ਹਾਂ ਦੇ ਸਕਦੇ ਹੋ ਅਰਜ਼ੀ
ਕੰਪਨੀ ਮੁਤਾਬਕ 18 ਸਾਲ ਤੋਂ ਵਧ ਉਮਰ ਦੇ ਨੌਜਵਾਨ ਜਿਨ੍ਹਾਂ ਕੋਲ 10ਵੀਂ, 12ਵੀਂ ਜਾਂ ਗ੍ਰੈਜੂਏਸ਼ਨ ਦੀ ਡਿਗਰੀ ਹੈ। ਇਸ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਕੋਲ ਸਮਾਰਟ ਫ਼ੋਨ ਹੋਣਾ ਜ਼ਰੂਰੀ ਹੈ। ਅਰਜ਼ੀ ਪੇਟੀਐਮ ਐਪ ਜ਼ਰੀਏ ਭਰੀ ਜਾ ਸਕੇਗੀ ।
1,000 ਨੌਕਰੀਆਂ ਦੇਵੇਗਾ ਯੂਨੀਕਾਰਨ ਸਟਾਰਟਅੱਪ
ਆਨਲਾਈਨ ਆਟੋਮੋਬਾਈਲ ਮਾਰਕੀਟਪਲੇਸ ਸਟਾਰਟਅਪ ਡ੍ਰੂਮ ਆਈ.ਪੀ.ਓ. ਤੋਂ ਪਹਿਲਾਂ 20 ਕਰੋੜ ਡਾਲਰ ਦਾ ਫੰਡ ਇਕੱਠਾ ਕਰੇਗਾ। ਇਸ ਨਾਲ ਸਟਾਰਟਅੱਪ ਦਾ ਮਾਰਕੀਟ ਪੂੰਜੀਕਰਣ 1.2 ਅਰਬ ਡਾਲਰ ਤੱਕ ਪਹੁੰਚ ਗਿਆ ਅਤੇ ਯੂਨੀਕਾਰਨ ਦੀ ਸ਼੍ਰੇਣੀ ਵਿਚ ਆ ਗਿਆ ਹੈ। ਡਰੂਮ ਦੇ ਸੀ.ਈ.ਓ. ਸੰਦੀਪ ਅਗਰਵਾਲ ਨੇ ਕਿਹਾ ਕਿ ਫੰਡਿੰਗ ਨਾਲ 100 ਤੋਂ ਵੱਧ ਸ਼ਹਿਰਾਂ ਵਿੱਚ ਕਾਰੋਬਾਰ ਵਧੇਗਾ ਅਤੇ 1000 ਨੌਕਰੀਆਂ ਦਾ ਰਾਹ ਖੁੱਲ੍ਹੇਗਾ।