Indian Premier League 2023, PBKS vs GT: ਇੰਡੀਅਨ ਪ੍ਰੀਮੀਅਰ ਲੀਗ 2023 ਦਾ 18ਵਾਂ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਇਹ ਮੈਚ ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ, ਜਿੱਥੇ ਮੇਜ਼ਬਾਨ ਪੰਜਾਬ ਕਿੰਗਜ਼ ਦਾ ਸਾਹਮਣਾ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨਾਲ ਹੋਵੇਗਾ।
ਦੋਵਾਂ ਟੀਮਾਂ ਦਾ ਪ੍ਰਦਰਸ਼ਨ ਇਸ ਸੀਜ਼ਨ ‘ਚ ਸ਼ਾਨਦਾਰ ਰਿਹਾ ਹੈ। ਹਾਲਾਂਕਿ ਪਿਛਲੇ ਮੈਚਾਂ ‘ਚ ਹਾਰ ਝੱਲਣ ਤੋਂ ਬਾਅਦ ਦੋਵੇਂ ਟੀਮਾਂ ਵਾਪਸੀ ਕਰਨ ਲਈ ਬੇਤਾਬ ਹਨ। ਪੰਜਾਬ ਕਿੰਗਜ਼ ਦੀ ਟੀਮ 4 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ, ਜਦਕਿ ਗੁਜਰਾਤ ਟਾਈਟਨਜ਼ ਦੀ ਟੀਮ ਇੰਨੇ ਹੀ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਜੇਤੂ ਟੀਮ ਨਾ ਸਿਰਫ਼ ਅੰਕ ਸੂਚੀ ਵਿੱਚ ਉੱਪਰ ਜਾਵੇਗੀ ਸਗੋਂ ਪਲੇਆਫ (IPL 2023 Playoff) ‘ਚ ਪਹੁੰਚਣ ਦਾ ਆਪਣਾ ਦਾਅਵਾ ਵੀ ਮਜ਼ਬੂਤ ਕਰੇਗੀ।
ਮੋਹਾਲੀ ਦੀ ਪਿੱਚ ‘ਤੇ ਪੰਜਾਬ ਕਿੰਗਜ਼ ਦਾ ਰਿਕਾਰਡ
ਮੋਹਾਲੀ ਦੀ ਪਿੱਚ ‘ਤੇ ਪੰਜਾਬ ਕਿੰਗਜ਼ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਪਿਛਲੇ 5 ਸਾਲਾਂ ਤੋਂ ਪੰਜਾਬ ਨੇ ਇੱਥੇ 11 ਆਈਪੀਐਲ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਸ ਨੇ 9 ਜਿੱਤੇ ਹਨ। ਅਜਿਹੇ ‘ਚ ਗੁਜਰਾਤ ਟਾਈਟਨਸ ਲਈ ਜਿੱਤਣਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਸ਼ੁਭਮਨ ਗਿੱਲ ਦਾ ਬੱਲਾ ਪੰਜਾਬ ਦੇ ਖਿਲਾਫ ਖੂਬ ਗਰਜਿਆ ਹੈ। ਉਸ ਨੇ 9 ਪਾਰੀਆਂ ‘ਚ 330 ਦੌੜਾਂ ਬਣਾਈਆਂ ਹਨ। ਆਈਪੀਐੱਲ ਦਾ ਉਸ ਦਾ ਸਰਵੋਤਮ ਸਕੋਰ ਵੀ ਪੰਜਾਬ ਖਿਲਾਫ ਹੀ ਰਿਹਾ। ਉਨ੍ਹਾਂ ਨੇ ਪੰਜਾਬ ਖਿਲਾਫ 4 ਅਰਧ ਸੈਂਕੜੇ ਵੀ ਲਗਾਏ ਹਨ। ਹਾਰਦਿਕ ਪੰਡਿਯਾ ਦੀ ਵੀ ਟੀਮ ‘ਚ ਵਾਪਸੀ ਹੋ ਸਕਦੀ ਹੈ।
ਮੋਹਾਲੀ ਦੀ ਪਿੱਚ ਬੱਲੇਬਾਜ਼ੀ ਲਈ ਵਧੀਆ
ਮੋਹਾਲੀ ‘ਚ ਦੌੜਾਂ ਦਾ ਪਿੱਛਾ ਕਰਨਾ ਆਸਾਨ ਹੈ। 2019 ਵਿੱਚ ਟੀਮਾਂ ਨੇ ਇੱਥੇ 7 ਚੋਂ 5 ਵਾਰ ਦੌੜਾਂ ਦਾ ਪਿੱਛਾ ਕਰਦਿਆਂ ਜਿੱਤ ਦਰਜ ਕੀਤੀ। ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਇਹ ਪਿੱਚ ਦਰਸ਼ਕਾਂ ਨੂੰ ਰੋਮਾਂਚਕ ਮੈਚ ਦਿਖਾ ਸਕਦੀ ਹੈ। ਇੱਥੇ ਪਹਿਲੀ ਪਾਰੀ ਵਿੱਚ ਔਸਤ ਸਕੋਰ 168 ਦੌੜਾਂ ਹੈ, ਫਿਰ ਦੂਜੀ ਪਾਰੀ ਵਿੱਚ 152 ਦੌੜਾਂ ਤੱਕ ਬਣੀਆਂ। ਹਾਲਾਂਕਿ ਇਸ ਪਿੱਚ ‘ਤੇ 200 ਦੌੜਾਂ ਬਣਾਈਆਂ ਜਾ ਸਕਦੀਆਂ ਹਨ। ਇਸ ਮੈਦਾਨ ‘ਤੇ ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ 211 ਦੌੜਾਂ ਦਾ ਪਿੱਛਾ ਕਰਕੇ ਜਿੱਤ ਦਰਜ ਕੀਤੀ ਸੀ। ਇੱਥੇ 30 ਹਜ਼ਾਰ ਦਰਸ਼ਕ ਇੱਕੋ ਸਮੇਂ ਮੈਚ ਦਾ ਆਨੰਦ ਲੈ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h