ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰੀਆਂ ਖਿਲਾਫ ਇਕ ਹੋਰ ਵੱਡੀ ਕਾਰਵਾਈ ਕਰਦਿਆਂ M/s Malwa Projects Pvt Ltd. ਵਾਲੇ ਵੱਡੇ ਬਿਲਡਰ ਸਤੀਸ਼ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ ਇਹ ਕਾਰਵਾਈ ਪਰਲਸ ਗਰੁੱਪ (Pearls Group) ਨਾਲ ਸੰਬੰਧਿਤ ਸੌ ਕਰੋੜੀਆਂ ‘ਤੇ ਕੀਤੀ ਗਈ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਹੀ CM ਮਾਨ ਵੱਲੋਂ ਪਰਲਸ ਗਰੁੱਪ ‘ਤੇ ਸਖਤੀ ਕਰਨ ਦੀ ਗੱਲ ਕਹੀ ਗਈ ਸੀ। ਜਿਸ ਤੋਂ ਬਾਅਦ ਅੱਜ ਇਹ ਕਦਮ ਚੁੱਕਿਆ ਗਿਆ ਹੈ। ਪਰਲਸ ਗਰੁੱਪ ‘ਤੇ ਇਹ ਕਾਰਵਾਈ ਸੁਪਰੀਮ ਕੋਰਟ ਦੀ ਕਮੇਟੀ ਤੋਂ ਚੋਰੀ ਜ਼ਮੀਨ ਖਰੀਦਣ ਦੇ ਦੋਸ਼ਾਂ ਹੇਠ ਕੀਤੀ ਗਈ ਹੈ।
ਪਰਲਸ ਗਰੁੱਪ ‘ਤੇ ਇਹ ਕਾਰਵਾਈ ਬੀ.ਓ.ਆਈ. (BOI) ਡਾਇਰੈਕਟਰ ਬੀ. ਚੰਦਰਸ਼ੇਖਰ ਦੀ ਅਗਵਾਈ ਵਾਲੀ ਸਿੱਟ (SIT) ਵੱਲੋਂ ਕੀਤੀ ਗਈ। ਦਰਾਅਸਲ ਸਿੱਟ ਨੂੰ ਪਰਲਸ ਗਰੁੱਪ ਦੀ ਜ਼ਮੀਨ ਖਰੀਦ ਕੇ ਪ੍ਰੋਜੈਕਟ ਲਗਾਉਣ ਦੀ ਸ਼ਿਕਾਇਤ ਮਿਲੀ ਸੀ। ਜਿਸ ਦੀ ਜਾਂਚ ਕੀਤੀ ਗਈ ਤੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਲੋਢਾ ਕਮੇਟੀ ਨੂੰ ਦੱਸੇ ਬਿਨ੍ਹਾਂ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਇਹ ਪ੍ਰੋਜੈਕਟ ਲਗਾਇਆ ਗਿਆ ਸੀ।