ਸਿੱਖਾਂ ਨੇ ਪੂਰੇ ਵਿਸ਼ਵ ਆਪਣੀ ਵਖਰੀ ਪਛਾਣ ਬਣਾਈ ਹੈ। ਸਿੱਖ ਜਿੱਥੇ ਵੀ ਜਾਂਦੇ ਹਨ ਉਹ ਗੁਰੂਆਂ ਦੀਆਂ ਸਿਖਿਆਵਾਂ, ਲੋਕਾਂ ਪ੍ਰਤੀ ਸੇਵਾਵਾਂ ਤੇ ਆਪਣੀ ਅਲੱਗ ਦਿੱਖ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸਦੇ ਨਾਲ ਹੀ ਉਹ ਆਪਣੀ ਬਹਾਦਰੀ ਤੇ ਲੋੜਵੰਦਾਂ ਨੂੰ ਲੰਗਰ ਖਵਾਉਣ ਲਈ ਵੀ ਜਾਣੇ ਜਾਂਦੇ ਹਨ। ਸ਼ਾਇਦ ਇਸੇ ਕਾਰਨ ਅੱਜ ਸਿੱਖ ਕੌਂਮ ਨੂੰ ਪੂਰੀ ਦੁਨੀਆ ‘ਚ ਜਾਣਿਆਂ ਜਾਂਦਾ ਹੈ। ਉਨ੍ਹਾਂ ਦੀਆਂ ਸੇਵਾਵਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਵੀਡੀਓ ਅੱਜ ਬ੍ਰਿਟੇਨ ਦੇ ਮਨੁੱਖੀ ਰਾਹਤ ਸੰਗਠਨ ‘ਖਾਲਸਾ ਏਡ’ ਵੱਲੋਂ ਸ਼ੇਅਰ ਕੀਤੀ ਗਈ ਹੈ। ਇਹ 2014 ‘ਚ ਖਾਲਸਾ ਏਡ ਵੱਲੋਂ ਇਰਾਕ ‘ਚ ਲੱਗੇ ਕੈਂਪ ਦੀ ਵੀਡੀਓ ਹੈ, ਜਿਸ ਦਾ ਟਾਇਟਲ ਹੈ ਆਈ ਨੌ ਸਿੱਖਜ਼ (“I know Sikhs …”)
“I know Sikhs …” ❤️❤️
A Yezidi man in #Kurdistan (Iraq) explains to our volunteers that he knows about Sikhs ! This was our first aid trip into #Iraq in 2014. #Humanity #OneLove #Sikh #Yezidi pic.twitter.com/nNH8BjMulW
— Khalsa Aid (@Khalsa_Aid) September 10, 2022
ਇਸ ਵੀਡੀਓ ‘ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਰਦਿਸਤਾਨ (ਇਰਾਕ) ਦਾ ਰਹਿਣ ਵਾਲਾ ਇਕ ਵਿਅਕਤੀ ਸਿੱਖਾਂ ਦੀ ਤਾਰੀਫ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਮੈਂ ਸਿੱਖਾਂ ਨੂੰ ਜਾਣਦਾ ਹਾਂ। ਉਹ ਆਪਣੀ ਭਾਸ਼ਾ ‘ਚ ਸਿੱਖਾਂ ਦੀ ਦਿੱਖ ਬਾਰੇ ਦੱਸਦਾ ਹੈ, ਉਹ ਦਸਦਾ ਹੈ ਕਿ ਕਿਵੇ ਸਿੱਖ ਸਿਰ ‘ਤੇ ਪੱਗ ਤੇ ਗਾਤਰਾ ਧਾਰਨ ਕਰਦੇ ਹਨ।