ਫਾਜ਼ਿਲਕਾ: ਪੰਜਾਬ ਭਰ ਦੇ ਲੋਕਾਂ ਨੂੰ ਹੁਣ ਜਨਮ/ਮੌਤ ਦੇ ਸਰਟੀਫਿਕੇਟ ਲੈਣ ਲਈ ਸਰਕਾਰੀ ਦਫਤਰਾਂ ‘ਚ ਨਹੀਂ ਜਾਣਾ ਪਵੇਗਾ। ਜੀ ਹਾਂ, ਲੋਕਾਂ ਨੂੰ ਇਨ੍ਹਾਂ ਸਰਟੀਫਿਕੇਟਾਂ ਦੀ ਸਾਫਟ ਕਾਪੀ ਘਰ ਬੈਠੇ ਫੋਨ ‘ਤੇ ਹੀ ਮਿਲੇਗੀ। ਹਾਲ ਹੀ ਵਿੱਚ, ਈ-ਸੇਵਾ ਕੇਂਦਰ ਪ੍ਰਣਾਲੀ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਸ ਸਬੰਧੀ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਸਮੂਹ ਡਿਪਟੀ ਕਮਿਸ਼ਨਰ ਨੇ ਤਕਨੀਕੀ ਮੈਨੇਜਰ ਦਿਨੇਸ਼ ਗੌਤਮ ਨੇ ਸਾਰੇ ਡਿਪਟੀ ਕਮੀਸ਼ਨਰ ਆਫ ਪ੍ਰਬੰਧਨ ਸੈਕਟ੍ਰੀ ਨੂੰ ਪੱਤਰ ਨੰਬਰ DGR-PSEG/34/2021-ਤਕਨੀਕੀ ਡੀਜੀਆਰ ਭਾਗ (2)/E-385668/ 4979-4980 ਜਾਰੀ ਕਰਕੇ ਬਦਲੀਆਂ ਸਬੰਧੀ ਦੱਸਿਆ ਹੈ।
8 ਅਕਤੂਬਰ ਤੋਂ ਬਾਅਦ ਨਵੇਂ ਨਿਯਮ ਮੁਤਾਬਕ ਜ਼ੀਰੋ ਕਾਪੀ ਜੋ ਸਰਕਾਰ ਵਲੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ ਕਾਰੀ ਮੁਫਤ ਦਿੱਤੀ ਜਾਂਦੀ ਸੀ, ਹੁਣ ਉਸ ਲਈ ਸਰੀਰਕ ਦਸਤਖਤ ਅਤੇ ਹੋਲੋਗ੍ਰਾਮ ਦੀ ਲੋੜ ਨਹੀਂ ਪਵੇਗੀ, ਸਗੋਂ ਡਿਜੀਟਲ ਦਸਤਖਤ ਵਾਲੀ ਜਨਮ/ਮੌਤ ਦੀ ਕਾਪੀ ਬਿਨੈਕਾਰ ਨੂੰ ਮੋਬਾਈਲ ਫੋਨ ‘ਤੇ ਭੇਜੀ ਜਾਵੇਗੀ।
ਅਪਲਾਈ ਕਰਨ ਤੋਂ 21 ਦਿਨਾਂ ਬਾਅਦ ਮੋਬਾਈਲ ਨੰਬਰ ‘ਤੇ ਆਵੇਗਾ ਮੈਸੇਜ
ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਪੱਤਰ ਮੁਤਾਬਕ ਸਭ ਤੋਂ ਪਹਿਲਾਂ ਬਿਨੈਕਾਰ ਨੂੰ ਮੋਬਾਈਲ ਫ਼ੋਨ ‘ਤੇ ਘਰ ਬੈਠੇ ਹੀ ਜਨਮ ਅਤੇ ਮੌਤ ਦਾ ਸਰਟੀਫਿਕੇਟ ਮਿਲੇਗਾ, ਜਦਕਿ ਬਾਕੀ ਨਿਯਮ ਪਹਿਲਾਂ ਵਾਂਗ ਹੀ ਹੋਣਗੇ। ਜਿਵੇਂ ਕਿ ਜਨਮ ਅਤੇ ਮੌਤ ਦੀ ਜਾਣਕਾਰੀ ਦਾ ਫਾਰਮ ਬਿਨੈਕਾਰ ਵਲੋਂ ਖੁਦ ਸਬੰਧਤ ਸਥਾਨਕ ਰਜਿਸਟਰ ‘ਚ ਜਿਸ ‘ਚ ANM/ਹਸਪਤਾਲ/ਨਗਰ ਕੌਂਸਲ ਨੂੰ ਜਮਾਂ ਕਰਵਾਉਣਾ ਪਵੇਗਾ।
ਇਸ ‘ਚ ਪਰਿਵਾਰ ਦੇ ਵੇਰਵੇ, ਮਾਤਾ ਅਤੇ ਪਿਤਾ ਦਾ ਪਤਾ, ਅਤੇ ਉਨ੍ਹਾਂ ਦੀ ਯੋਗਤਾ ਦੀ ਜਾਣਕਾਰੀ ਅਤੇ ਬਿਨੈਕਾਰ ਵਲੋਂ ਭਰੇ ਗਏ ਮੋਬਾਈਲ ਨੰਬਰ ਸ਼ਾਮਲ ਹੁੰਦਾ ਹੈ। ਫਾਰਮ ਦੇ ਭਰੇ ਜਾਣ ਤੋਂ ਬਾਅਦ ਬਿਨੈਕਾਰ ਵਲੋਂ ਦਿੱਤੇ ਮੋਬਾਇਲ ਨੰਬਰ ਅਤੇ ਉਸ ਵਲੋਂ ਦਿੱਤੀ ਗਈ ਈਮੇਲ ਆਈਡੀ ‘ਤੇ ਸਰਟੀਫਿਕੇਟ ਨੂੰ ਡਾਉਨਲੋਡ ਕਰਨ ਲਈ ਐਸਐਮਐਸ ਅਤੇ ਇੱਕ ਵੈੱਬ ਲਿੰਕ ਭੇਜਿਆ ਜਾਵੇਗਾ ਜਿਸ ਰਾਹੀਂ ਸਰਟੀਫਿਕੇਟ ਨੂੰ ਸਿੱਧਾ ਪ੍ਰਿੰਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬਿਨੈਕਾਰ ਈ-ਸੇਵਾ ਪੋਰਟਲ htts/ewapunjab.gov.in ‘ਤੇ ਉਪਲਬਧ ਡਾਊਨਲੋਡ ਯੂਅਰ ਸਰਟੀਫਿਕੇਟ ਦੇ ਆਪਸ਼ਨ ਰਾਹੀਂ ਵੀ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਪ੍ਰਿੰਟ ਲੈ ਸਕਦਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਹਥਿਆਰ ਕਿੱਥੋਂ ਆਏ? ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕੀਤਾ ਵੱਡਾ ਖੁਲਾਸਾ…