D.M.C. : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਨੇ ਜਿਲੇ ਦੇ ਸਿਹਤ ਅਧਿਕਾਰੀਆਂ /ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਾ ਸਰਿਤਾ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹੀਟ ਵੇਵ ਸਬੰਧੀ ਸੂਬਾ ਪੱਧਰ ਤੋਂ ਮਿਲੀਆਂ ਨਵੀਆਂ ਗਾਈਡਲਾਈਨਾ ਬਾਰੇ ਜਾਣੂ ਕਰਵਾਇਆ। ਆਪੋ ਆਪਣੀ ਸੰਸਥਾ ਤੇ ਲੂੰ ਲੱਗਣ ਕਾਰਨ ਆਉਣ ਵਾਲੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਦੇਖਿਆ ਜਾਵੇ ਅਤੇ ਅਜਿਹੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਕੋਈ ਦੇਰ ਨਾ ਕੀਤੀ ਜਾਵੇ । ਉਹਨਾ ਕਿ ਜਾਗਰੂਕ ਹੋ ਕੇ ਹੀਟ ਵੇਵ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਆਮ ਲੋਕਾਂ ਨੂੰ ਪਿੰਡ ਅਤੇ ਸ਼ਹਿਰ ਪੱਧਰ ਤੇ ਕੈਂਪ ਲਗਾਕੇ ਜਾਗਰੂਕ ਕਰਨਾ ਸਾਡਾ ਫ਼ਰਜ਼ ਹੈ। ਉਹਨਾ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਸੰਸਥਾ ਵਿੱਚ ਓ.ਆਰ.ਐਸ ਕਾਰਨਰ ਬਣਾਏ ਜਾਣ ਅਤੇ ਹੀਟ ਵੇਵ ਵਾਲੇ ਮਰੀਜ਼ਾਂ ਲਈ ਰਾਖਵੇਂ ਬੈਡ, ਓ.ਆਰ.ਐਸ, ਗਲੂਕੋਸ ,ਲੁੜੀੰਦੀਆਂ ਦਵਾਈਆਂ ਆਦਿ ਲੋੜੀਂਦੀ ਮਿਕਦਾਰ ਵਿੱਚ ਰੱਖਣੀਆਂ ਯਕੀਨੀ ਬਣਾਈਆਂ ਜਾਣ। ਜਿਲਾ ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਸੰਸਥਾ ਵਿੱਚ ਹੀਟ ਵੇਵ ਦੇ ਇਲਾਜ ਅਤੇ ਘਰੇਲੂ ਓ ਆਰ ਐੱਸ ਬਣਾਉਣ ਦੀ ਵਿਧੀ ਸਬੰਧੀ ਚਾਰਟ ਲਗਾਇਆ ਜਾਵੇ ਤਾਂਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ ਇਸ ਨੂੰ ਪੜ੍ਹਕੇ ਜਾਗਰੂਕ ਹੋ ਸਕਣ । ਓਹਨਾ ਕਿਹਾ ਕਿ ਹੀਟ ਸਟਰੋਕ ਸਬੰਧੀ ਕੇਸਾਂ ਨੂੰ ਲਿਆਉਣ ਅਤੇ ਲਿਜਾਣ ਲਈ ਐਂਬੂਲੈਂਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਡਾ ਗੁਰਪ੍ਰੀਤ ਨੇ ਮੀਟਿੰਗ ਦੌਰਾਨ ਵਿਅਕਤੀ ਨੂੰ ਲੂੰ ਲੱਗਣ ਦੇ ਚਿੰਨ ਤੇ ਲੱਛਣਾਂ ਅਤੇ ਇਸ ਦੇ ਇਲਾਜ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾ ਇਹ ਵੀ ਕਿਹਾ ਕਿ ਸੰਸਥਾ ਵਿਚ ਹੀਟ ਵੇਵ ਨਾਲ਼ ਆਉਣ ਵਾਲੇ ਮਰੀਜ਼ਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ। ਇਸ ਮੌਕੇ ਤੇ ਮੈਡੀਕਲ ਅਫਸਰ ਡਾ ਸ਼ਿਲਪੀ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ , ਪ੍ਰਿਅੰਕਾ,ਬੀਈਈ ਮਹਾਂਬੀਰ ਸਿੰਘ,ਗਗਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ ।