ਬੀਤੇ ਕੁਝ ਦਿਨਾਂ ਤੋਂ ਨੋਟਾਂ ਤੇ ਫੋਟੋਆਂ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ।ਜਿਸ ਕਰਕੇ ਗੁੱਸੇ ‘ਚ ਲੋਕਾਂ ਨੇ ਕਿਹਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਨਾ ਖੇਡੋ।ਕਿਹਾ ਕਿ ਹੁਣ ਅਸੀਂ ਮਾਤਾ ਲਛਮੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲੇ ਨੋਟਾਂ ‘ਤੇ ਥੁੱਕ ਲਗਾ ਕੇ ਨੋਟ ਗਿਣਿਆ ਕਰਾਂਗੇ?ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ ਹੋ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬੀ ਲੋਕ ਧਾਰਮਿਕ ਫੋਟੋਆਂ ਵਾਲੇ ਨੋਟਾਂ ਨੂੰ ਗੰਦੇ ਚਿਕਨ ਵਾਲੇ ਹੱਥਾਂ ਨਾਲ ਕੱਢ ਕੇ ਦਿਆ ਕਰਨਗੇ?
ਦੱਸ ਦੇਈਏ ਕਿ ਹਾਲ ਹੀ ‘ਚ ਨੋਟਾਂ ‘ਤੇ ਧਾਰਮਿਕ ਫੋਟੋਆਂ ਲਗਾਉਣ ਦੇ ਮੁੱਦੇ ‘ਤੇ ਸਿਆਸਤ ਗਰਮਾਈ ਹੋਈ ਹੈ।ਉਹ ਭਾਵੇਂ ਕੇਜਰੀਵਾਲ ਜੀ ਦੇ ਨੋਟਾਂ ‘ਤੇ ਲਛਮੀ ਮਾਤਾ ਦੀ ਫੋਟੋ ਲਗਾਉਣ ਨੂੰ ਲੈ ਕੇ ਜਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਾਉਣ ਨੂੰ ਲੈ ਜਸਬੀਰ ਡਿੰਪਾ ਦਾ ਬਿਆਨ ਹੋਵੇ।
ਦੋਵਾਂ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮੁੱਦਾ ਭਖਿਆ ਹੋਇਆ ਹੈ।ਜਿਸਦਾ ਇਕ ਨਮੂਨਾ ਭਵਾਨੀਗੜ੍ਹ ਦੇ ਲੋਕਾਂ ਦੇ ਗੁੱਸੇ ‘ਚ ਦੇਖਣ ਨੂੰ ਮਿਲਿਆ ਹੈ, ਲੋਕਾਂ ਨੇ ਇਸ ‘ਤੇ ਰਿਐਕਟ ਕਰਦੇ ਹੋਏ ਖੂਬ ਇਨ੍ਹਾਂ ਬਿਆਨਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਨਾਲ ਇਸ ਸਬੰਧੀ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਾ ਪਾਰਾ ਸੱਤਵੇਂ ਆਸਮਾਨ ‘ਤੇ ਸੀ।ਗੁੱਸੇ ‘ਚ ਥੁੱਕ ਲਗਾ ਕੇ ਗਿਣੇ ਨੋਟ ਤੇ ਕਿਹਾ ਬਹੁਤ ਹੀ ਘਟੀਆ ਰਾਜਨੀਤੀ ਹੋਣ ਲੱਗੀ ਹੈ।