Heart attack During Watching ‘Avatar 2’: ਪਿਛਲੇ ਕੁਝ ਸਮੇਂ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ। ਜਾਨਾਂ ਗੁਆਉਣ ਵਾਲਿਆਂ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਸ਼ਾਮਲ ਹਨ। ਲੋਕਾਂ ਨੂੰ ਹੱਸਦੇ, ਨੱਚਦੇ, ਖੇਡਦੇ ਅਤੇ ਛਿੱਕ ਮਾਰਦੇ ਹਾਰਟ ਅਟੈਕ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਰਹੀ ਹੈ। ਹੁਣ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਤਾਜ਼ਾ ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ।
ਦੱਸਿਆ ਗਿਆ ਹੈ ਕਿ ਹਾਲ ਹੀ ‘ਚ ਰਿਲੀਜ਼ ਹੋਈ ਹਾਲੀਵੁੱਡ ਫਿਲਮ ਅਵਤਾਰ-2 (Avatar: The Way of Water) ਦੇਖਦੇ ਸਮੇਂ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਲਕਸ਼ਮੀਰੈੱਡੀ ਸ੍ਰੀਨੂੰ ਨਾਂ ਦੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸ਼੍ਰੀਨੂੰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਸੋਗ ਦਾ ਮਾਹੌਲ ਹੈ।
ਕਾਕੀਨਾਡਾ ਜ਼ਿਲ੍ਹੇ ਦੇ ਪੇਦਾਪੁਰਮ ਸ਼ਹਿਰ ਦੀ ਘਟਨਾ
ਦਰਅਸਲ ਕਾਕੀਨਾਡਾ ਜ਼ਿਲੇ ਦੇ ਪੇਦਾਪੁਰਮ ਕਸਬੇ ਦਾ ਰਹਿਣ ਵਾਲਾ ਲਕਸ਼ਮੀਰੈੱਡੀ ਸ਼੍ਰੀਨੂ ਆਪਣੇ ਭਰਾ ਰਾਜੂ ਨਾਲ ਫਿਲਮ ਅਵਤਾਰ-2 ਦੇਖਣ ਸ਼੍ਰੀ ਲਲਿਤਾ ਥੀਏਟਰ ਗਿਆ ਸੀ। ਦੋਵੇਂ ਭਰਾ ਥੀਏਟਰ ਵਿਚ ਆਰਾਮ ਨਾਲ ਫਿਲਮ ਦੇਖ ਰਹੇ ਸਨ। ਫਿਰ ਅਚਾਨਕ ਸ਼੍ਰੀਨੂੰ ਦੀ ਸਿਹਤ ਵਿਗੜ ਗਈ ਅਤੇ ਉਹ ਆਪਣੀ ਸੀਟ ਤੋਂ ਜ਼ਮੀਨ ‘ਤੇ ਡਿੱਗ ਪਏ। ਸ੍ਰੀਨੂੰ ਨੂੰ ਪੇਦਾਪੁਰਮ ਦੇ ਸਰਕਾਰੀ ਹਸਪਤਾਲ ਲੈ ਗਿਆ। ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਸ੍ਰੀਨੂੰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h