Petrol Diesel Price Today on 14 December 2022: ਪਿਛਲੇ ਕੁਝ ਸਮੇਂ ਤੋਂ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ। ਹਾਲਾਂਕਿ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਪਰ ਹੁਣ ਤੁਹਾਡੇ ਲਈ ਇੱਕ ਚੰਗੀ ਖ਼ਬਰ ਆ ਰਹੀ ਹੈ।
ਦਰਅਸਲ, ਸੱਤ ਦੇਸ਼ਾਂ ਦੇ ਸਮੂਹ ਆਸਟਰੇਲੀਆ ਅਤੇ 27 ਦੇਸ਼ਾਂ ਦੇ ਯੂਰਪੀਅਨ ਯੂਨੀਅਨ ਨੇ 5 ਦਸੰਬਰ ਤੋਂ ਰੂਸੀ ਕੱਚੇ ਤੇਲ ‘ਤੇ 60 ਡਾਲਰ ਪ੍ਰਤੀ ਬੈਰਲ ਦੀ ਪ੍ਰਾਈਜ਼ ਕੈਪ ਲਗਾ ਦਿੱਤੀ ਹੈ। ਜਿਸ ਕਾਰਨ ਹੁਣ ਰੂਸ 60 ਡਾਲਰ ਪ੍ਰਤੀ ਬੈਰਲ ਤੋਂ ਵੱਧ ਮਹਿੰਗਾ ਕੱਚਾ ਤੇਲ ਨਹੀਂ ਵੇਚ ਸਕੇਗਾ। ਇਸ ਦੇ ਨਾਲ ਹੀ ਭਾਰਤ ਨੇ ਰੂਸੀ ਕੱਚੇ ਤੇਲ ‘ਤੇ ਲਗਾਈ ਗਈ ਕੀਮਤ ਸੀਮਾ ਦਾ ਸਮਰਥਨ ਨਹੀਂ ਕੀਤਾ ਹੈ।
ਇਹੀ ਕਾਰਨ ਹੈ ਕਿ ਰੂਸ ਭਾਰਤ ਨੂੰ 60 ਡਾਲਰ ਪ੍ਰਤੀ ਬੈਰਲ ਤੋਂ ਘੱਟ ਦੇ ਹਿਸਾਬ ਨਾਲ ਕੱਚਾ ਤੇਲ ਵੇਚ ਸਕਦਾ ਹੈ। ਜੇਕਰ ਭਾਰਤ ਕੀਮਤ ਸੀਮਾ ਤੋਂ ਘੱਟ ਕੀਮਤ ‘ਤੇ ਕੱਚਾ ਤੇਲ ਖਰੀਦਦਾ ਹੈ, ਤਾਂ ਮੰਨਿਆ ਜਾ ਰਿਹਾ ਹੈ ਕਿ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਜਾਵੇਗਾ।
ਦੱਸ ਦੇਈਏ ਕਿ ਰੂਸ ਪਹਿਲੀ ਵਾਰ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਕੇ ਉਭਰਿਆ ਹੈ। ਰੂਸ ਨੇ ਤੇਲ ਦਰਾਮਦ ਦੇ ਮਾਮਲੇ ਵਿੱਚ ਭਾਰਤ ਦੇ ਸਭ ਤੋਂ ਵੱਡੇ ਤੇਲ ਸਪਲਾਇਰ ਵਜੋਂ ਇਰਾਕ ਦੀ ਥਾਂ ਲੈ ਲਈ ਹੈ। ਭਾਰਤੀ ਰਿਫਾਇਨਰਾਂ ਨੇ 5 ਦਸੰਬਰ ਤੋਂ ਰੂਸੀ ਕੱਚੇ ਤੇਲ ‘ਤੇ ਕੀਮਤ ਸੀਮਾ ਹੋਣ ਦੀ ਸੰਭਾਵਨਾ ਦੇ ਵਿਚਕਾਰ ਸਪਲਾਈ ਵਿਘਨ ਦੇ ਡਰੋਂ ਪਿਛਲੇ ਮਹੀਨੇ ਰੂਸੀ ਤੇਲ ਦੀ ਵੱਡੀ ਮਾਤਰਾ ਖਰੀਦੀ ਹੈ।
ਦੂਜੇ ਪਾਸੇ ਅੰਕੜਿਆਂ ਦੇ ਆਧਾਰ ‘ਤੇ ਨਵੰਬਰ ‘ਚ ਲਗਾਤਾਰ ਪੰਜਵੇਂ ਮਹੀਨੇ ਰੂਸ ਤੋਂ ਭਾਰਤ ਦੀ ਤੇਲ ਦਰਾਮਦ ਵਧੀ ਹੈ। ਰੂਸੀ ਤੇਲ ਦੀ ਦਰਾਮਦ ਪਿਛਲੇ ਮਹੀਨੇ 908,000 ਬੈਰਲ ਪ੍ਰਤੀ ਦਿਨ (bpd) ਹੋ ਗਈ, ਅਕਤੂਬਰ ਤੋਂ 4% ਵੱਧ।
ਰੂਸ-ਯੂਕਰੇਨ ਯੁੱਧ ਤੋਂ ਬਾਅਦ ਕਈ ਦੇਸ਼ਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਰੂਸ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਸੀ। ਪਰ ਇਸ ਦੇ ਬਾਵਜੂਦ ਭਾਰਤ ਨੇ ਰੂਸੀ ਤੇਲ ਖਰੀਦਣਾ ਜਾਰੀ ਰੱਖਿਆ। ਇਸ ਕਾਰਨ ਭਾਰਤ ਅਤੇ ਰੂਸ ਵਿਚਾਲੇ ਕੱਚੇ ਤੇਲ ਦੀ ਦਰਾਮਦ ‘ਚ ਵਾਧਾ ਦਰਜ ਕੀਤਾ ਗਿਆ। ਭਾਰਤ ਨੇ ਦਸੰਬਰ 2021 ਵਿੱਚ ਹੀ ਰੂਸ ਤੋਂ ਪ੍ਰਤੀ ਦਿਨ 36,255 ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਇਹ ਮਾਰਚ 2022 ਤੱਕ ਪ੍ਰਤੀ ਦਿਨ 68,600 ਬੈਰਕਾਂ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 31 ਮਾਰਚ 2022 ਤੱਕ ਭਾਰਤ ਕੁੱਲ ਤੇਲ ਦਰਾਮਦ ‘ਚ ਰੂਸ ਤੋਂ ਸਿਰਫ 0.2 ਫੀਸਦੀ ਤੇਲ ਖਰੀਦਦਾ ਸੀ, ਜੋ ਵਧ ਕੇ 20 ਫੀਸਦੀ ਹੋ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h