ਅਨਿਲ ਵਿਜ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ‘ਤੇ ਨਿਸ਼ਾਨੇ ਸਾਧੇ ਗਏ ਹਨ |ਸੋਮਵਾਰ ਨੂੰ ਮੰਤਰੀ ਅਨਿਲ ਵਿਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ‘ਝੂਠ ਬੋਲਣ ‘ਚ ਪੀਅੇੱਚਡੀ’ ਕਰਨ ਦਾ ਦੋਸ਼ ਲਗਾਇਆ।ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਦੇ ਹਿੱਸੇ ਦਾ ਪ੍ਰਤੀਦਿਨ 12 ਕਰੋੜ ਗੈਲਨ ਪਾਣੀ ਰੋਕਣ ਨੂੰ ਬੇਬੁਨਿਆਦ ਦੱਸਿਆ।
ਦਿੱਲੀ ਜਲ ਬੋਰਡ ਦੇ ਪ੍ਰਧਾਨ ਰਾਘਵ ਚੱਡਾ ਨੇ ਐਤਵਾਰ ਨੂੰ ਦੋਸ਼ ਲਗਾਇਆ ਸੀ ਕਿ ਹਰਿਆਣਾ ਦਿੱਲੀ ਦੇ ਹਿੱਸੇ ਦਾ ਹਰ ਰੋਜ਼ 12 ਕਰੋੜ ਗੈਲਨ ਪਾਣੀ ਰੋਕ ਰਿਹਾ ਹੈ ਅਤੇ ਯਮੁਨਾ ਨਦੀ ‘ਚ ਛੱਡਿਆ ਜਾ ਰਿਹਾ ਕੱਚਾ ਪਾਣੀ ‘ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ’ ‘ਤੇ ਹੈ।ਉਨਾਂ੍ਹ ਨੇ ਇਹ ਵੀ ਕਿਹਾ ਸੀ ਕਿ ਬੋਰਡ ਨੇ ਸੁਪਰੀਮ ਕੋਰਟ ਤੋਂ ਹਰਿਆਣਾ ਨੂੰ ਪਾਣੀ ਦੇ ਵੈਧ ਹਿੱਸੇ ਦਿੱਲੀ ਨੂੰ ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ।
ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵਿਆਂ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਵਿਜ ਨੇ ਕਿਹਾ ਕਿ, ”ਕੇਜਰੀਵਾਲ ਨੇ ਝੂਠ ਬੋਲਣ ‘ਚ ਪੀਐੱਚਡੀ ਕੀਤੀ ਹੈ।” ਉਨਾਂ੍ਹ ਨੇ ਕਿਹਾ, ” ਪਹਿਲਾਂ, ਆਪ ਸਰਕਾਰ ਕੋਵਿਡ ਦੀ ਦੂਜੀ ਲਹਿਰ ਦੌਰਾਨ ਲੋੜ ਤੋਂ ਵੱਧ ਆਕਸੀਜਨ ਦੀ ਖ੍ਰੀਦ ਲਈ ਝੂਠੇ ਅੰਕੜੇ ਪੇਸ਼ ਕਰ ਰਹੀ ਸੀ ਅਤੇ ਹੁਣ ਕੇਜਰੀਵਾਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪਾਣੀ ਦੇ ਮੁੱਦੇ ‘ਤੇ ਵੀ ਬੇਬੁਨਿਆਦ ਦੋਸ਼ ਲਗਾ ਰਹੇ ਹਨ।ਵਿਜ ਨੇ ਦਾਅਵਾ ਕੀਤਾ ਕਿ ਹਰਿਆਣਾ ਦਿੱਲੀ ਨੂੰ ਆਪਣੀ ਨਹਿਰ ਪ੍ਰਣਾਲੀ ਦੇ ਮਾਧਿਅਮ ਨਾਲ ਮੁਨਕ ‘ਚ 1,049 ਕਿਊਸੇਕ ਪਾਣੀ ਲਗਾਤਾਰ ਉਪਲਬਧ ਕਰਵਾ ਰਿਹਾ ਹੈ।