ਤਾਜ਼ਮਹਿਲ ਦੇ ਤਹਿਖਾਨੇ ‘ਚ ਬਣੇ 20 ਕਮਰਿਆਂ ਨੂੰ ਖੋਲ੍ਹਣ ਦੀ ਪਟੀਸ਼ਨ ਨੂੰ ਇਲਾਹਾਬਾਦ ਦੀ ਲਖਨਊ ਬੈਂਚ ਨੇ ਖਾਰਿਜ ਕਰ ਦਿੱਤਾ।ਸਭ ਤੋਂ ਪਹਿਲਾਂ ਵੀਰਵਾਰ ਨੂੰ 12 ਵਜੇ ਸੁਣਵਾਈ ਸ਼ੁਰੂ ਹੋਈ ਸੀ।ਤਾਜ਼ਮਹਿਲ ਵਿਵਾਦ ਨੂੰ ਲੈ ਕੇ ਹਾਈਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ।
ਸੁਣਵਾਈ ਦੌਰਾਨ ਕੋਰਟ ਨੇ ਪਟੀਸ਼ਨਕਰਤਾ ਨੂੰ ਖੂਬ ਝਾੜ ਪਾਈ ਹੈ।ਜਸਟਿਸ ਡੀਕੇ ਨੇ ਕਿਹਾ ਕਿ ਪਟੀਸ਼ਨਕਰਤਾ ਪੀਆਈਐੱਲ ਵਿਵਸਥਾ ਦਾ ਦੁਰਉਪਯੋਗ ਨਾ ਕਰੋ।
ਪਹਿਲਾਂ ਯੂਨੀਵਰਸਿਟੀ ਜਾਓ, ਪੀਐੱਚਡੀ ਕਰੋ, ਫਿਰ ਕੋਰਟ ਆਓ।ਕੋਰਟ ਨੇ ਕਿਹਾ ਕਿ ਜੇਕਰ ਕੋਈ ਰਿਸਰਚ ਕਰਨ ਤੋਂ ਰੋਕੇ, ਤਾਂ ਸਾਡੇ ਕੋਲ ਆਉਣਾ।ਉਨ੍ਹਾਂ ਨੇ ਕਿਹਾ ਕਿ ਕੱਲ੍ਹ ਨੂੰ ਤੁਸੀਂ ਆਓਗੇ ਅਤੇ ਕਹੋਗੇ ਕਿ ਤੁਹਾਡੇ ਜੱਜਾਂ ਦੇ ਚੈਂਬਰ ‘ਚ ਜਾਣਾ ਹੈ, ਤਾਂ ਕੀ ਹੁਣ ਤੁਹਾਨੂੰ ਚੈਂਬਰ ਦਿਖਾਈਏ?ਇਤਿਹਾਸ ਤੁਹਾਡੇ ਮੁਤਾਬਕ ਨਹੀਂ ਪੜਿਆ ਜਾਵੇਗਾ।