ਪਟਿਆਲਾ ਸ਼ਹਿਰ ਚ ਪੈਂਦੇ ਹਲਕਾ ਰਾਜਪੁਰਾ ਦੀ ਧੀ ਨੇ ਉਸ ਵਕਤ ਆਪਣੇ ਮਾਤਾ ਪਿਤਾ, ਪਰਿਵਾਰ ਅਤੇ ਰਾਜਪੁਰਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ, ਜਦੋਂ ਉਸ ਨੇ ਯੂਪੀਐਸਸੀ ਦੇ ਨਤੀਜਿਆਂ ਵਿੱਚੋਂ 300ਵਾਂ ਰੈਂਕ ਹਾਸਿਲ ਕੀਤਾ। ਦੱਸ ਦਈਏ ਕਿ ਪਿਤਾ ਫੋਟੋਗ੍ਰਾਫੀ ਦਾ ਸਟੂਡੀਓ ਚਲਾਉਂਦੇ ਨੇ ਤੇ ਉਸ ਦੀ ਮਾਤਾ ਇੱਕ ਹਾਊਸਵਾਈਫ ਹਨ ।
ਉੱਥੇ ਹੀ ਇਸ ਲੜਕੀ ਸਿਵਿਕਾ ਹੰਸ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਛੋਟੇ ਭੈਣ-ਭਰਾ ਅਤੇ ਦਾਦੀ ਵੀ ਮੌਜੂਦ ਨੇ। ਪਰਿਵਾਰ ਦੀ ਪੂਰੀ ਸਪੋਰਟ ਦੇ ਸਦਕਾ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੰਸ ਪਰਿਵਾਰ ਦੀ ਧੀ ਨੇ ਆਪਣਾ ਟੀਚਾ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਸਿਵਿਕਾ ਹੰਸ ਨੇ ਦੱਸਿਆ ਕਿ ਉਸ ਨੇ ਇੱਕ ਦਿਨ ਦੇ ਵਿੱਚ ਸੱਤ-ਅੱਠ ਘੰਟੇ ਪੜਨ ਦੀ ਆਪਣੀ ਰੁਟੀਨ ਬਰਕਰਾਰ ਰੱਖੀ ਅਤੇ ਨਾਲ ਨਾਲ ਐਮ ਏ ਅੰਗਰੇਜ਼ੀ ਦੀ ਪੜ੍ਹਾਈ ਵੀ ਜਾਰੀ ਰੱਖੀ ਹੈ।
ਉੱਥੇ ਹੀ ਉਸ ਦੇ ਪਿਤਾ ਦਾ ਕਹਿਣਾ ਸੀ ਕਿ ਜਦੋਂ ਸਾਡੀ ਬੱਚੀ ਨੇ ਇਹ ਸੁਪਨਾ ਦੇਖਿਆ ਤੇ ਅਸੀਂ ਉਸ ਦੇ ਸੁਪਨੇ ਦੇ ਪੂਰੇ ਹੋਣ ਤੱਕ ਉਸ ਦੇ ਹਰ ਸਫਰ ਦੇ ਵਿੱਚ ਨਾਲ ਰਹੇ ਅਤੇ ਉਸ ਨੇ ਬੜੀਆਂ ਔਕੜਾਂ ਹੋਣ ਦੇ ਬਾਵਜੂਦ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਉਹ ਕੋਸ਼ਿਸ਼ ਕੀਤੀ, ਜਿਸ ਦੇ ਸਦਕਾ ਅੱਜ ਉਹ ਆਪਣਾ ਤੇ ਸਾਡਾ ਸੁਪਨਾ ਸਾਕਾਰ ਕਰ ਪਾਈ ਹੈ। ਉਹਨਾਂ ਨੂੰ ਆਪਣੀ ਧੀ ‘ਤੇ ਮਾਨ ਹੈ ਤੇ ਉਹਨਾਂ ਨੇ ਬਹੁਤ ਸਾਰੇ ਅਜਿਹੇ ਮਾਤਾ-ਪਿਤਾ ਜੋ ਆਪਣੇ ਬੱਚਿਆਂ ਦੇ ਸੁਪਨੇ ਵਿੱਚ ਅੜਚਨ ਬਣਦੇ ਨੇ, ਉਹਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਆਪਣੇ ਬੱਚੇ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਉਨ੍ਹਾਂ ਦੇ ਸਹਿਯੋਗੀ ਬਣਨ।