ਭਾਰਤ ‘ਚ ਬੈਨ ਹੋਣ ਦੇ ਬਾਵਜੂਦ ਵੀ ਲੋਕ ਪਿੱਟ ਬੁੱਲ ਕੁੱਤਿਆਂ ਨੂੰ ਰੱਖਣ ਤੋਂ ਬਾਝ ਨਹੀਂ ਆ ਰਹੇ।ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੇ ਗਾਜ਼ੀਆਬਾਦ ‘ਚ ਪਿਟਬੁੱਲ ਦੇ ਹਮਲੇ ਦੀ ਖਬਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਿਟਬੁੱਲ ਗਾਂ ਦੇ ਮੂੰਹ ਨੂੰ ਆਪਣੇ ਜਬਾੜੇ ਨਾਲ ਇਸ ਤਰ੍ਹਾਂ ਫੜਦਾ ਹੈ ਕਿ ਕਈ ਲੋਕਾਂ ਦੇ ਛੁਡਾਉਣ ਦੀ ਕੋਸ਼ਿਸ਼ ਤੋਂ ਬਾਅਦ ਵੀ ਉਹ ਆਪਣੀ ਪਕੜ ਨਹੀਂ ਛੱਡਦਾ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਈ ਲੋਕ ਡੰਡੇ ਲੈ ਕੇ ਗਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਇੱਥੋਂ ਤੱਕ ਕਿ ਪਿਟਬੁਲ ਦਾ ਮਾਲਕ ਆਪ ਲੋਹੇ ਦੀ ਰਾਡ ਲੈ ਕੇ ਗਾਂ ਨੂੰ ਪਿਟਬੁਲ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸਦੇ ਬਾਵਜੂਦ ਵੀ ਪਿਟਬੁਲ ਗਾਂ ਨੂੰ ਛੱਡਣ ਦਾ ਨਾਮ ਨਹੀਂ ਲੈ ਰਿਹਾ ਹੈ।
ਪਿਟਬੁੱਲ ਨੇ ਦਬੋਚਿਆ ਗਾਂ ਦਾ ਜਬਾੜਾ, ਦੇਖੋ ਦਰਦਨਾਕ ਵੀਡੀਓ pic.twitter.com/kHiqw4SHzQ
— gurjeet kaur Dhaliwal (@gurjeetkaurDha5) September 22, 2022
ਕਾਫੀ ਮੁਸ਼ੱਕਤ ਤੋਂ ਬਾਅਦ ਪਿਟਬੁਲ ਨੇ ਗਾਂ ਨੂੰ ਛੱਡਿਆ।ਗਾਂ ਬੁਰੀ ਤਰ੍ਹਾਂ ਜਖਮੀ ਹੋ ਗਈ।
ਦੱਸ ਦੇਈਏ ਕਿ ਵੀਰਵਾਰ ਦੀ ਸਵੇਰ ਜਦੋਂ ਕੁੱਤੇ ਦਾ ਮਾਲਕ ਘਾਟ ‘ਤੇ ਪੂਜਾ ਕਰ ਰਿਹਾ ਸੀ ਤਾਂ ਤਾਂ ਇੱਕ ਗਾਂ ਨੂੰ ਦੇਖ ਕੇ ਉਸਦੇ ਪਿਟਬੁਲ ਨੇ ਗਾਂ ‘ਤੇ ਹਮਲਾ ਕਰ ਦਿੱਤਾ ਤੇ ਆਪਣੇ ਦੰਦਾਂ ਦੀ ਮਜ਼ਬੂਤ ਪਕੜ ਨਾਲ ਗਾਂ ਦੇ ਮੂੰਹ ਨੂੰ ਫੜ ਲਿਆ।