ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਉਦੈਪੁਰ ਹਵਾਈ ਅੱਡੇ ‘ਤੇ ਯਾਤਰਾ ਦੌਰਾਨ ਯੂਕਰੇਨ ਤੋਂ ਵਾਪਸ ਆਏ ਭਾਰਤੀ ਵਿਦਿਆਰਥੀਆਂ ਦਾ ਵਤਨ ਵਾਪਸ ਆਉਣ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।ਦਲੇਰ ਮਹਿੰਦੀ ਨੇ ਇਸ ਕੰਮ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਸਰਾਹਨਾ ਕੀਤੀ।
ਦਲੇਰ ਮਹਿੰਦੀ ਨੇ ਰੂਸ-ਯੂਕਰੇਨ ਸੰਕਟ ਵਿਚਾਲੇ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੂਪ ਨਾਲ ਆਪਣੇ ਵਤਨ ਵਾਪਸ ਪਰਤਣ ਲਈ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਝੀ ਕੀਤੀ ਹੈ ਅਤੇ ਅਧਿਕਾਰੀਆਂ ਦੀ ਪ੍ਰਸ਼ੰਸ਼ਾ ਕੀਤੀ।ਉਨ੍ਹਾਂ ਨੇ ਕਿਹਾ ਕਿ ”ਇਹ ਭਾਰਤ ਲਈ ਖੁਸ਼ੀ ਅਤੇ ਮਾਣ ਦੇ ਪਲ ਹਨ।
ਸਾਡੇ ਸਾਰੇ ਨੌਜਵਾਨ ਜੋ ਯੂਕਰੇਨ ‘ਚ ਯੁੱਧ ਦੌਰਾਨ ਫਸੇ ਹਨ,ਉਨ੍ਹਾਂ ਚੋਂ ਕੁਝ ਉਦੈਪੁਰ ਪਹੁੰਚ ਗਏ ਹਨ। ਭਾਰਤ ਨੇ ‘ਆਪ੍ਰੇਸ਼ਨ ਗੰਗਾ’ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਅਗਲੇ ਤਿੰਨ ਦਿਨਾਂ ‘ਚ 26 ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ ਤਾਂ ਜੋ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਸਕੇ।