ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅੱਜ ਉਤਰ ਪ੍ਰਦੇਸ਼ ਦੇ ਕਾਨਪੁਰ ਦੌਰੇ ‘ਤੇ ਹਨ।ਜੇਪੀ ਨੱਡਾ ਨੇ ਨਾਮਦੇਵ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ।ਇਸ ਦੌਰਾਨ ਉਨਾਂ੍ਹ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਕੰਮ ਕੀਤੇ ਹਨ ਅਤੇ ਉਨ੍ਹਾਂ ਦੀ ਪੁਰਾਣੀਆਂ ਮੰਗਾਂ ਨੂੰ ਪੂਰਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ 1984 ਦੇ ਦੰਗਿਆਂ ‘ਚ ਸ਼ਾਮਿਲ ਲੋਕਾਂ ‘ਤੇ ਐਸਆਈਟੀ ਬਿਠਾ ਕੇ ਉਨ੍ਹਾਂ ਨੂੰ ਜੇਲ ਭੇਜਣ ਦਾ ਕੰਮ ਕੀਤਾ ਹੈ।ਭਲਾਂ ਹੀ ਉਹ ਕਿੰਨੇ ਹੀ ਪ੍ਰਭਾਵਸ਼ੀਲ ਹੋਣ।ਇੱਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਨੱਡਾ ਦੇ ਨਾਲ ਮੌਜੂਦ ਰਹੇ।
ਇਸ ਤੋਂ ਬਾਅਦ ਜੇਪੀ ਨੱਡਾ ਨੇ ਖੇਤਰੀ ਦਫ਼ਤਰ ਕਾਨਪੁਰ ਅਤੇ 7 ਜ਼ਿਲ੍ਹਾ ਦਫ਼ਤਰਾਂ ਦਾ ਉਦਘਾਟਨ ਕੀਤਾ। ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਜੇਪੀ ਨੱਡਾ ਨੇ ਕਿਹਾ, “ਤੁਸੀਂ ਸਾਰੇ ਅਤੇ ਮੈਂ ਬਹੁਤ ਭਾਗਸ਼ਾਲੀ ਹਾਂ ਕਿ ਸਾਨੂੰ ਇਸ ਸ਼ਾਨਦਾਰ ਦਫਤਰ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਉਨ੍ਹਾਂ ਨੂੰ ਪੁੱਛੋ ਜੋ 15-20 ਸਾਲ ਪਹਿਲਾਂ ਪਾਰਟੀ ਵਰਕਰਾਂ ਵਜੋਂ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾ ਰਹੇ ਸਨ।