ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਹੋਰ ਅੰਤਰਾਸ਼ਟਰੀ ਐਵਾਰਡ ਨਾਗਰਿਕ ਸਨਮਾਨ ਜੁੜ ਗਿਆ ਹੈ।ਗੁਆਂਢੀ ਦੇਸ਼ ਭੂਟਾਨ ਪੀਐਮ ਮੋਦੀ ਨੂੰ ਆਪਣੇ ਸਭ ਤੋਂ ਵੱਡੇ ਨਾਗਰਿਕ ਐਵਾਰਡ ਨਾਲ ਸਨਮਾਨਿਤ ਕਰੇਗਾ।ਭੂਟਾਨ ਵਲੋਂ ਇਸਦਾ ਐਲਾਨ ਕਰ ਦਿੱਤਾ ਗਿਆ ਹੈ।
ਭੂਟਾਨ ਨੇ ਆਪਣਾ ਸਰਵਉੱਚ ਨਾਗਰਿਕ ਪੁਰਸਕਾਰ ਨਗਦਗ ਪੇਲ ਜੀ ਖੋਰਲੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਣ ਦੀ ਘੋਸ਼ਣਾ ਕੀਤੀ।ਇਸ ਤੋਂ ਪਹਿਲਾਂ ਕਈ ਦੇਸ਼ ਆਪਣਾ ਸਰਵਉੱਚ ਨਾਗਰਿਕ ਸਨਮਾਨ ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕਰ ਚੁੱਕੇ ਹਨ।
ਪੀਐਮਓ ਭੂਟਾਨ ਨੇ ਪੀਐਮ ਮੋਦੀ ਦੀ ਭੂਟਾਨ ਯਾਤਰਾ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।ਦੂਜੇ ਪਾਸੇ ਭੂਟਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕਿਹਾ ਗਿਆ, ‘ਭੂਟਾਨ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕੀਤੇ ਜਾਣ ਦੇ ਫੈਸਲੇ ਨਾਲ ਅਸੀਂ ਕਾਫੀ ਖੁਸ਼ ਹਾਂ।ਕੋਰੋਨਾ ਮਹਾਂਮਾਰੀ ਦੌਰਾਨ ਅਤੇ ਸਾਲਾਂ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੂਟਾਨ ਨੂੰ ਜੋ ਸਹਿਯੋਗ ਅਤੇ ਸਮਰਥਨ ਦਿੱਤਾ ਹੈ, ਉਹ ਬੇਜੋੜ ਹੈ।ਤੁਸੀਂ ਇਸ ਸਨਮਾਨ ਦੇ ਹੱਕਦਾਰ ਹੋ।ਭੂਟਾਨ ਦੇ ਲੋਕਾਂ ਵਲੋਂ ਆਪ ਨੂੰ ਬਹੁਤ ਵਧਾਈ।