ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (Pok) ਵਿੱਚ ਇਮਰਾਨ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਅਜਿਹੇ ‘ਚ ਇਸ ਇਲਾਕੇ ਦੇ ਲੋਕ ਹੁਣ ਭਾਰਤ ਤੋਂ ਮਦਦ ਮੰਗਣ ਲਈ ਅੱਗੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਸਥਾਨਕ ਪ੍ਰਸ਼ਾਸਨ ਦੀ ਕਾਰਵਾਈ ਕਾਰਨ ਇੱਕ ਬਜ਼ੁਰਗ ਵਿਅਕਤੀ ਨੂੰ ਪਰਿਵਾਰ ਸਮੇਤ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਵਿਅਕਤੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕਰਦਾ ਸੁਣਾਈ ਦੇ ਰਿਹਾ ਹੈ।
#Breaking #Muzaffarabad #AzadKashmir ppl invite @PMOIndia to rescue them, pleading @narendramodi for help saying that their properties belong to India & Hindus & Sikhs. Police has sealed house of a citizen & forced his family & children to live on the street in this January cold. pic.twitter.com/IJLEeOjtbl
— Prof. Sajjad Raja (@NEP_JKGBL) January 18, 2022
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਨਜ਼ਰ ਆ ਰਹੇ ਬਜ਼ੁਰਗ ਵਿਅਕਤੀ ਦਾ ਨਾਂ ਮਲਿਕ ਵਸੀਮ ਦੱਸਿਆ ਜਾ ਰਿਹਾ ਹੈ। ਵੀਡੀਓ ‘ਚ ਬਜ਼ੁਰਗ ਵਿਅਕਤੀ ਰੋਂਦੇ ਹੋਏ ਪੀਐਮ ਮੋਦੀ ਤੋਂ ਦਖਲ ਦੀ ਮੰਗ ਕਰਦੇ ਹੋਏ ਉਹ ਕਹਿੰਦਾ ਹੈ- “ਪੁਲਸ ਅਤੇ ਅਧਿਕਾਰੀਆਂ ਨੇ ਸਾਡੇ ਘਰ ਨੂੰ ਸੀਲ ਕਰ ਦਿੱਤਾ ਹੈ। ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਮੁਜ਼ੱਫਰਾਬਾਦ ਦੇ ਕਮਿਸ਼ਨਰ, ਤਹਿਸੀਲਦਾਰ ਇਸ ਦੇ ਲਈ ਜ਼ਿੰਮੇਵਾਰ ਹੋਣਗੇ।” ਵੀਡੀਓ ‘ਚ ਵਸੀਮ ਦੀ ਪਤਨੀ ਅਤੇ ਬੱਚਿਆਂ ਨੂੰ ਪਿੱਛੇ ਬੈਠੇ ਦੇਖਿਆ ਜਾ ਸਕਦਾ ਹੈ।
ਉਸੇ ਵੀਡੀਓ ਵਿੱਚ ਬਜ਼ੁਰਗ ਵਿਅਕਤੀ ਅੱਗੇ ਕਹਿੰਦਾ ਹੈ- “ਮੈਂ ਪੀਐਮ ਮੋਦੀ ਨੂੰ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਦੀ ਅਪੀਲ ਕਰਦਾ ਹਾਂ। ਇਹ ਤੁਹਾਡੀ ਜਾਇਦਾਦ ਹੈ। ਇਹ ਜਾਇਦਾਦ ਗੈਰ-ਮੁਸਲਮਾਨਾਂ ਅਤੇ ਸਿੱਖਾਂ ਦੀ ਹੈ। ਇੱਥੋਂ ਦੇ ਲੋਕਾਂ ਨੂੰ ਅਜਿਹੇ ਤਸ਼ੱਦਦ ਤੋਂ ਬਚਾਓ। ਪੁਲਸ ਕਿਉਂ? ਸਾਨੂੰ ਠੰਢ ਵਿੱਚ ਰਹਿਣ ਲਈ ਮਜ਼ਬੂਰ ਕਰ ਰਹੀ ਹੈ। ਕਿਹੜੇ ਨਿਯਮਾਂ ਤਹਿਤ ਉਨ੍ਹਾਂ ਨੇ ਸਾਨੂੰ ਘਰੋਂ ਕੱਢ ਦਿੱਤਾ ਹੈ।”