ਅੰਮ੍ਰਿਤਸਰ ਦੇ ਜੰਡਿਆਲਾ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਹੁਣ ਪ੍ਰਧਾਨ ਮੰਤਰੀ ਬਣੇ ਸ਼ਾਹਬਾਜ਼ ਸ਼ਰੀਫ ਦਾ ਜੱਦੀ ਪਿੰਡ ਹੈ।ਜਿੱਥੇ ਉਨਾਂ੍ਹ ਦੇ ਦਾਦਾ ਰਿਹਾ ਕਰਦੇ ਸੀ।ਹਾਲਾਂਕਿ 2013 ‘ਚ ਸ਼ਾਹਬਾਜ ਸ਼ਰੀਫ ਵੀ ਆਪਣੇ ਦਾਦਾ ਦੀ ਕਬਰ ‘ਤੇ ਚਾਦਰ ਚੜਾਉਣ ਆਏ ਸਨ।
ਅੱਜ ਪਿੰਡ ਵਾਸੀਆਂ ਨੇ ਉਸ ਗੁਰਦੁਆਰਾ ਸਾਹਿਬ ‘ਚ ਅਰਦਾਸ ਕੀਤੀ ਜਿੱਥੇ ਕਿਸੇ ਸਮੇਂ ਸ਼ਾਹਬਾਜ਼ ਸ਼ਰੀਫ ਦਾ ਘਰ ਹੋਇਆ ਕਰਦਾ ਸੀ ਪਰ ਹੁਣ ਉਥੇ ਗੁਰਦੁਆਰਾ ਬਣਾਇਆ ਗਿਆ ਹੈ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਹਬਾਜ ਸ਼ਰੀਫ 2013 ‘ਚ ਜਾਤੀ ਉਮਰਾ ਪਿੰਡ ‘ਚ ਆਏ ਸਨ।
ਪ੍ਰਧਾਨ ਮੰਤਰੀ ਬਣਨ ਦੀ ਅਰਦਾਸ ਕੀਤੀ ਗਈ ਹੈ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਬਾਜ਼ ਸ਼ਰੀਫ ਦੇ ਦਾਦਾ ਮੀਆਂ ਮੁਹੰਮਦ ਸ਼ਾਹਬਾਜ ਸ਼ਰੀਫ ਇੱਥੇ ਰਿਹਾ ਕਰਦੇ ਸਨ ਅਤੇ ਅੱਜ ਵੀ ਉਨ੍ਹਾਂ ਨੂੰ ਯਾਦ ਹੈ ਕਿ ਜਦੋਂ ਸ਼ਾਹਬਾਜ ਸ਼ਰੀਫ ਇੱਥੇ ਆਏ ਸੀ।