ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਾਂ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ। ਕੋਰੋਨਾ ‘ਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ, ਪੀਐਮ ਮੋਦੀ ਨੇ ਰਾਜਾਂ ਨੂੰ ‘ਸਹਿਕਾਰੀ ਸੰਘਵਾਦ’ ਦੀ ਭਾਵਨਾ ਦੇ ਤਹਿਤ ਵੈਲਯੂ ਐਡਿਡ ਟੈਕਸ (ਵੈਟ) ਨੂੰ ਘਟਾਉਣ ਦੀ ਅਪੀਲ ਕੀਤੀ ਹੈ। ਦੇਸ਼ ‘ਚ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੀਐੱਮ ਮੋਦੀ ਨੇ ਅਜਿਹੇ ਸੂਬਿਆਂ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ਨੇ ਤੇਲ ਦੀਆਂ ਕੀਮਤਾਂ ‘ਤੇ ਵੈਟ ਘੱਟ ਕੀਤਾ ਹੈ।ਪੈਟਰੋਲ-ਡੀਜ਼ਲ ‘ਚ ਵਾਧੇ ਦੌਰਾਨ ਵੈਟ ਨਾ ਘਟਾਉਣ ਵਾਲੇ ਸੂਬਿਆਂ ਦੇ ਬਾਰੇ ‘ਚ ਪੀਐੱਮ ਮੋਦੀ ਨੇ ਕਿਹਾ, ‘ ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਸਿਰਫ਼ ਚਰਚਾ ਕਰ ਰਿਹਾ ਹਾਂ।’
ਪੀਐੱਮ ਮੋਦੀ ਨੇ ਕਿਹਾ ਕਿ ਕੁਝ ਸੂਬਿਆਂ ਨੇ ਨਹੀਂ ਸੁਣੀ।ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਬੰਗਾਲ, ਤਾਮਿਲਨਾਡੂ, ਝਾਰਖੰਡ, ਕੇਰਲ ਨੇ ਕੁਝ ਕਾਰਨਾਂ ਕਰਕੇ ਇਸ ਨੂੰ ਅਣਸੁਣਿਆ ਕਰ ਦਿੱਤਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਵਲੋਂ ਐਕਸਾਈਜ਼ ਡਿਊਟੀ ‘ਚ ਕਟੌਤੀ ਤੋਂ ਬਾਅਦ ਕੁਝ ਸੂਬਿਆਂ ਨੇ ਪੈਟਰੋਲ, ਡੀਜ਼ਲ ਤੇ ਟੈਕਸ ‘ਚ ਕਟੌਤੀ ਨਹੀਂ ਕੀਤੀ।ਇਹ ਲੋਕਾਂ ਦੇ ਨਾਲ ਅਨਿਆਂ ਹੈ।
ਪੀਐੱਮ ਮੋਦੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਕਾਰਨ ਯੂਕਰੇਨ-ਰੂਸ ਯੁੱਧ ਨੂੰ ਦੱਸਿਆ ਹੈ।ਪੀਅੇੱਮ ਮੋਦੀ ਨੇ ਇਹ ਟਿੱਪਣੀ ਅਜਿਹੇ ਸਮੇਂ ‘ਤੇ ਕੀਤੀ ਹੈ।ਜਦੋਂ ਆਮ ਲੋਕ ਸੀਐੱਨਜੀ, ਪੈਟਰੋਲ-ਡੀਜ਼ਲ ਦੀਆਂ ਹਰ ਰੋਜ਼ ਵਧਦੀਆਂ ਕੀਮਤਾਂ ਨਾਲ ਜੂਝ ਰਹੀ ਹੈ।ਵਿਰੋਧੀ ਵੀ ਇਸ ਨੂੰ ਸਰਕਾਰ ‘ਤੇ ਨਿਸ਼ਾਨੇ ਸਾਧਦੇ ਹਨ।