ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਦੇਸ਼ ਵਾਸੀਆਂ ਨਾਲ ਸੰਬੋਧਨ ਕਰਦੇ ਰਹਿੰਦੇ ਹਨ ਕਦੇ ਕੋੋਰੋਨਾ ਮਹਾਮਾਰੀ ਨੂੰ ਲੈ ਅਤੇ ਕਦੇ ਹੋਰ ਦਿੱਕਤਾਂ ਦੇ ਮੁੱਦਿਆ ਨੂੰ ਲੈ ਉਨ੍ਹਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਂਦੀ ਹੈ | ਅੱਜ PM ਮੋਦੀ ਕੋਵਿਨ ਗਲੋਬਲ ਸੰਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ, ਜਿੱਥੇ ਭਾਰਤ ਕੋਵਿਨ ਪਲੇਟਫਾਰਮ ਨੂੰ ਦੂਜੇ ਦੇਸ਼ਾਂ ਲਈ ਡਿਜੀਟਲ ਪਬਲਿਕ ਸੇਵਾ ਦੇ ਤੌਰ ‘ਤੇ ਪੇਸ਼ਕਸ਼ ਕਰੇਗਾ ਤਾਂ ਜੋ ਉਹ ਆਪਣੇ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਚਲਾ ਸਕੇ।
ਦਰਅਸਲ, ਕੈਨੇਡਾ, ਮੈਕਸੀਕੋ, ਨਾਈਜੀਰੀਆ, ਪਨਾਮਾ ਅਤੇ ਯੂਗਾਂਡਾ ਸਮੇਤ ਲਗਭਗ 50 ਦੇਸ਼ਾਂ ਨੇ ਟੀਕਾਕਰਨ ਮੁਹਿੰਮਾਂ ਦੇ ਡਿਜੀਟਲ ਪਲੇਟਫਾਰਮ ਕੋਵਿਨ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾਈ ਹੈ । ਇਹ ਜਾਣਕਾਰੀ ਹਾਲ ਹੀ ਵਿੱਚ ਨੈਸ਼ਨਲ ਹੈਲਥ ਅਥਾਰਟੀ (NHA) ਦੇ ਸੀਈਓ ਡਾ. ਆਰ ਐਸ ਸ਼ਰਮਾ ਨੇ ਦਿੱਤੀ ਸੀ । ਉਨ੍ਹਾਂ ਕਿਹਾ ਸੀ ਕਿ ਭਾਰਤ ਸਾੱਫਟਵੇਅਰ ਮੁਫਤ ਵਿੱਚ ਸਾਂਝੇ ਕਰਨ ਲਈ ਤਿਆਰ ਹੈ ।
ਸ਼ਰਮਾ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਪਲੇਟਫਾਰਮ ਦਾ ਓਪਨ ਸੋਰਸ ਸੰਸਕਰਣ ਤਿਆਰ ਕਰਨ ਅਤੇ ਜੋ ਵੀ ਦੇਸ਼ ਇਸਨੂੰ ਚਾਹੁੰਦੇ ਹਨ ਉਨ੍ਹਾਂ ਨੂੰ ਮੁਫਤ ਦਿੱਤੀ ਜਾਵੇ ।
ਇਸ ਬਾਰੇ NHA ਨੇ ਟਵੀਟ ਕਰ ਕਿਹਾ, “ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਨ ਗਲੋਬਲ ਸੰਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਭਾਰਤ ਕੋਵਿਡ-19 ਵਿਰੁੱਧ ਲੜਾਈ ਵਿੱਚ ਵਿਸ਼ਵ ਨੂੰ ਕੋਵਿਨ ਦੀ ਪੇਸ਼ਕਸ਼ ਕਰੇਗਾ।”
ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਡਿਜੀਟਲ ਕਾਨਫਰੰਸ ਦਾ ਉਦਘਾਟਨ ਕਰਨਗੇ । ਇਸ ਸੰਮੇਲਨ ਨੂੰ ਵਿਦੇਸ਼ ਸਕੱਤਰ ਐਚ.ਵੀ. ਸ਼੍ਰੀਂਗਲਾ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਸ਼ਰਮਾ ਵੀ ਸੰਬੋਧਿਤ ਕਰ ਸਕਦੇ ਹਨ । NHA ਨੇ ਆਪਣੀ ਵੈੱਬਸਾਈਟ ‘ਤੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਡਿਜੀਟਲ ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਦੇ ਸਿਹਤ ਅਤੇ ਟੈਕਨਾਲੋਜੀ ਮਾਹਰਾਂ ਦੀ ਨੁਮਾਇੰਦਗੀ ਕੀਤੀ ਜਾਵੇਗੀ । NHA ਨੇ ਕਿਹਾ ਕਿ ਕੋਵਿਡ-19 ਨਾਲ ਇੱਕਜੁੱਟ ਲੜਾਈ ਵਿੱਚ ਕੋਵਿਨ ਨੂੰ ਲੈ ਕੇ ਭਾਰਤ ਦੁਨੀਆ ਦੇ ਨਾਲ ਹੱਥ ਮਿਲਾਉਣ ਲਈ ਬਹੁਤ ਉਤਸੁਕ ਹੈ।”