ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹਨਾਂ ਨੇ 98 ਸਾਲਾਂ ਦੀ ਉਮਰ ਵਿਚ ਆਖਰੀ ਸਾਹ ਲਏ ਸੀ। ਬਾਲੀਵੁੱਡ ਵਿੱਚ ‘ਟ੍ਰੈਜੀਡੀ ਕਿੰਗ’ ਵਜੋਂ ਮਸ਼ਹੂਰ ਦਿਲੀਪ ਕੁਮਾਰ ਨੇ ਹਿੰਦੀ ਸਿਨੇਮਾ ਨੂੰ ‘ਮੁਗਲੇ ਆਜ਼ਮ’, ‘ਮਧੂਮਤੀ’, ‘ਦੇਵਦਾਸ’ ਅਤੇ ‘ਗੰਗਾ ਜਮੁਨਾ’ ਵਰਗੀਆਂ ਸਰਬੋਤਮ ਫਿਲਮਾਂ ਦਿੱਤੀਆਂ
ਹੁਣ ਬੁੱਧਵਾਰ ਨੂੰ ਬਾਲੀਵੁੱਡ ਦੇ ਟ੍ਰੇਜੇਡੀ ਕਿੰਗ ਨੇ ਆਖਰੀ ਸਾਹ ਲਏ । ਦਿਲੀਪ ਕੁਮਾਰ ਦੇ ਦਿਹਾਂਤ ਨਾਲ ਬਾਲੀਵੁੱਡ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਅਤੇ ਕਈ ਦਿੱਗਜ ਉਨ੍ਹਾਂ ਨੂੰ ਨਮਨ ਕਰ ਰਹੇ ਹਨ।
ਦਰਅਸਲ, ਦਿਲੀਪ ਕੁਮਾਰ ਨੇ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਖਾਰ ਹਿੰਦੁਜਾ ਹਸਪਤਾਲ ਵਿੱਚ ਆਖਰੀ ਸਾਹ ਲਏ । ਹਸਪਤਾਲ ਦੇ ਡਾ. ਪਾਰਕਰ ਵੱਲੋਂ ਦਿਲੀਪ ਕੁਮਾਰ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਦੱਸ ਦੇਈਏ ਕਿ ਦਿਲੀਪ ਕੁਮਾਰ ਨੂੰ ਪਿਛਲੇ ਇੱਕ ਮਹੀਨੇ ਵਿੱਚ ਦੋ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । 5 ਜੁਲਾਈ ਨੂੰ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ‘ਤੇ ਉਨ੍ਹਾਂ ਦੀ ਸਿਹਤ ‘ਤੇ ਅਪਡੇਟ ਦਿੱਤੀ ਗਈ ਸੀ । ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਦਿਲੀਪ ਕੁਮਾਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ । ਉਹ ਹਾਲੇ ਵੀ ਹਸਪਤਾਲ ਵਿੱਚ ਹਨ, ਤੁਸੀ ਉਨ੍ਹਾਂ ਨੂੰ ਆਪਣੀਆਂ ਦੁਆਵਾਂ ਵਿੱਚ ਰੱਖੋ। ਪਰ ਸਿਹਤ ਦੇ ਇਸ ਅਪਡੇਟ ਤੋਂ ਦੋ ਦਿਨ ਬਾਅਦ ਹੀ ਦਿਲੀਪ ਕੁਮਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੇ ਗਏ।
ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪੀਐਮ ਮੋਦੀ ਨੇ ਲਿਖਿਆ, “ਦਿਲੀਪ ਕੁਮਾਰ ਜੀ ਇੱਕ ਸਿਨੇਮਾਈ ਦੀ ਮਹਾਨ ਕਥਾ ਵਜੋਂ ਯਾਦ ਕੀਤਾ ਜਾਵੇਗਾ। ਉਹਨਾਂ ਨੂੰ ਬੇਮਿਸਾਲ ਪ੍ਰਤਿਭਾ ਦੀ ਬਖਸ਼ਿਸ਼ ਸੀ, ਜਿਸ ਕਾਰਨ ਪੀੜ੍ਹੀਆਂ ਦੇ ਦਰਸ਼ਕ ਮੰਤਰਮੁਗਧ ਹੋ ਗਏ ਸਨ। ਉਹਨਾਂ ਦਾ ਜਾਣਾ ਸਾਡੀ ਸਭਿਆਚਾਰਕ ਸੰਸਾਰ ਲਈ ਘਾਟਾ ਹੈ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨੂੰ ਦਿਲਾਸਾ। ਸ਼ਰਧਾਂਜਲੀ