ਕੰਗਨਾ ਰਣੌਤ ਨੇ PM ਮੋਦੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕਰ ਮੋਦੀ ਦੀ ਰੱਜ ਕੇ ਤਾਰੀਫ ਕੀਤੀ ਹੈ,ਅਕਸਰ ਹੀ ਕੰਗਨਾ ਮੋਦੀ ਦੀ ਤਾਰੀਫ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ | ਇਸ ਤਸਵੀਰ ਦੇ ਵਿੱਚ ਮੋਦੀ ਆਪਣੀ ਮਾਂ ਨਾਲ ਖਾਣਾ ਖਾਂਦੇ ਦਿਖਾਈ ਦੇ ਰਹੇ ਹਨ |
ਇਸ ਤਸਵੀਰ ਨੂੰ ਸਾਂਝੀ ਕਰਦੇ ਕੰਗਨਾ ਨੇ ਲਿਖਿਆ ਹੈ ਕਿ ਇਸ ਤਸਵੀਰ ‘ਚ ਹਮੇਸ਼ਾ ਮੇਰਾ ਦਿਲ ਰਹੇਗਾ | ਇਸ ਤਸਵੀਰ ਦੇ ਵਿੱਚ ਪੂਰੀ ਕਹਾਣੀ ਹੈ ਕਿ ਮੋਦੀ ਕੋਈ ਸਾਧਾਰਣ ਵਿਅਕਤੀ ਨਹੀਂ ਹਨ |
ਉਨ੍ਹਾਂ ਨੂੰ ਇੰਨੇ ਸਾਰੇ ਲੋਕ ਕਿਉਂ ਪਿਆਰ ਕਰਦੇ ਹਨ ਤੇ ਇੰਨੇ ਜਨੂਨ ਤੋਂ ਉਨ੍ਹਾਂ ਨਾਲ ਇੰਨੀ ਨਫਰਤ ਕਿਉਂ ਕਰਦੇ ਹਨ ਇਹ ਇਕ ਤਸਵੀਰ ਕਈ ਕਹਾਣੀਆਂ ਬਿਆਨ ਕਰਦੀ ਹੈ..ਮੈਂ ਇਸ ਤਸਵੀਰ ਨੂੰ ਹਮੇਸ਼ਾ ਦੀ ਤਰਾਂ ਇੱਕ ਟੱਕ ਦੇਖਦੀ ਰਹਿੰਦੀ ਹਾਂ |