ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਲਵਪ੍ਰੀਤ ਦੀ ਹੀ ਦੇਖਿਆ ਜਾ ਸਕਦਾ ਹੈ। ਇਸ ਦੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ Justin Trudeau ਜੀ ਨੂੰ ਇੱਕ ਪੱਤਰ ਲਿਖਿਆ ਹੈ ਜਿਸ ‘ਚ ਦਿਨੋ-ਦਿਨ ਵੱਧਦੇ ਧੋਖੇਧੜੀ ਦੇ ਮਾਮਲੇ ਬਾਰੇ ਗੱਲ੍ਹਾਂ ਸਾਹਮਣੇ ਰੱਖੀਆਂ ਗਈਆਂ।
Written letter to Hon'ble Canadian PM @JustinTrudeau regarding innumerable cases of exploitation of the innocent Punjabi youth in the name of Canadian Citizenship, causing a widespread perturbation and dismay among Punjabis settled world over. pic.twitter.com/gbLCHtRIek
— Manisha Gulati (@ladyonrise) July 19, 2021
ਮਨੀਸ਼ੀਾ ਗੁਲਾਟੀ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਮੈਂ, ਕਨੇਡਾ ਵਿਚ ਕੋਵਿਡ ਨੂੰ ਨਜਿੱਠਣ ਲਈ ਤੁਹਾਡੇ ਦ੍ਰਿੜਤਾਪੂਰਵਕ ਪ੍ਰਬੰਧਨ ਅਤੇ ਇਨ੍ਹਾਂ ਔਂਕੜੇ ਭਰੇ ਸਮੇਂ ਦੌਰਾਨ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਦਿਲੋਂ ਸ਼ੁਭਕਾਮਨਾਵਾਂ ਭੇਜਦੀ ਹਾਂ। ਇਹ ਇੱਕ ਭਿਆਨਕ ਮਹਾਂਮਾਰੀ ਹੈ ਜਿਸ ਨਾਲ ਤੁਸੀਂ ਬਾਖ਼ੂਬੀ ਤਰੀਕੇ ਨਾਲ ਨਜਿੱਠ ਰਹੇ ਹੋ।ਸੱਚਮੁੱਚ, ਤੁਸੀਂ ਭਾਰਤ ਨਾਲ ਸੁਲਹਦੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦ੍ਰਿਸ਼ਟੀ ਅਤੇ ਸਮਝ ਰੱਖਦੇ ਹੋ। ਤੁਸੀਂ ਭਾਰਤੀ ਭਾਈਚਾਰੇ ਦੀ ਨਬਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਖ਼ਾਸਕਰ ਪੰਜਾਬੀਆਂ ਨੂੰ ਜੋ ਤੁਹਾਡੇ ਮਹਾਨ ਦੇਸ਼ ਲਈ ਸਰਵਪੱਖੀ ਵਿਕਾਸ ਲਈ ਨਿਰੰਤਰ ਸੇਵਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਮ ‘ਤੇ ਨਿਰਦੋਸ਼ ਪੰਜਾਬੀ ਨੌਜਵਾਨਾਂ ਦੇ ਸ਼ੋਸ਼ਣ ਦੇ ਅਣਗਿਣਤ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਵਿਚ ਵਿਆਪਕ ਪਰੇਸ਼ਾਨੀ ਅਤੇ ਨਿਰਾਸ਼ਾ ਪੈਦਾ ਹੋ ਰਹੀ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ (PSWC) ਦੀ ਚੇਅਰਪਰਸਨ ਹੋਣ ਦੇ ਨਾਤੇ ਅਤੇ ਪੰਜਾਬੀ ਡਾਇਸਪੋਰਾ ਦੀ ਨੁਮਾਇੰਦਗੀ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਨਿਆਂ ਦਿਵਾਉਣ ਲਈ ਕੁਝ ਤੇਜ਼ ਅਤੇ ਸਖਤ ਕਦਮ ਚੁੱਕੇ ਜਾਣ।ਇੱਥੋਂ ਤੱਕ ਕਿ ਇਹ ਖ਼ਬਰਾਂ ਹਨ ਕਿ ਕੁੱਝ ਫਰੌਡ ਲੋਕਾਂ ਨੇ ਵਿਆਹ ਦੇ ਪਾਕ ਰਿਸ਼ਤੇ ਦੀ ਆੜ ਵਿੱਚ ਨਿਰਦੋਸ਼ ਪੰਜਾਬੀਆਂ ਨੂੰ ਧੋਖਾ ਦੇ ਕੇ ਜਲਦੀ ਪੈਸਾ ਬਣਾਇਆ ਹੈ। ਅਜਿਹੇ ਧੋਖੇਬਾਜ਼ ਲੋਕ ਮਨੁੱਖਤਾ ‘ਤੇ ਧੱਬਾ ਹਨ।ਮੈਂ ਤੁਹਾਡੇ ਧੰਨਵਾਦੀ ਹੋਵਾਂਗੀ ਜੇਕਰ ਇੱਕ ਮਜਬੂਤ ਪ੍ਰਣਾਲੀ ਲਾਗੂ ਕੀਤੀ ਜਾਵੇ, ਜਿਸ ਵਿੱਚ ਕੈਨੇਡੀਅਨ ਅਧਿਕਾਰੀ ਅਤੇ PSWC ਤਾਲਮੇਲ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਉਪਰਾਲੇ ਕਰੇ।