ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ‘ਚ ਕਿਸਾਨਾਂ ਨੇ ਹਰਿਆਣਾ ਦੇ ਕਰਨਾਲ ‘ਚ ਆਪਣਾ ਧਰਨਾ ਜਾਰੀ ਰੱਖਿਆ ਹੈ।ਐਸਡੀਐਮ ਆਯੁਸ਼ ਸਿਨਹਾ ਦੇ ਵਿਰੁੱਧ ਕਾਰਵਾਈ ਅਤੇ ਮਾਮਲੇ ਦੀ ਜਾਂਚ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੁੱਧਵਾਰ ਨੂੰ ਸਥਾਨਕ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਪਰ ਇਹ ਗਲਬਾਤ ਬੇਸਿੱਟਾ ਰਹੀ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਸ ਮਾਮਲੇ ‘ਤੇ ਕਿਹਾ ਹੈ ਕਿ ਮੋਦੀ ਅਤੇ ਸ਼ਾਹ ਨੇ ਗਲਤ ਥਾਂ ਪੰਗਾ ਲੈ ਲਿਆ ਹੈ।ਅਸੀਂ ਉਨਾਂ੍ਹ ਨੂੰ ਸਬਕ ਸਿਖਾ ਦੇਵਾਂਗੇ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਰਿਪੋਰਟ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਹੋਏ ਕਿਹਾ ਕਿ ਸਰਕਾਰ ਨੇ ਗਲਤ ਥਾਂ ਹੱਥ ਪਾ ਲਿਆ ਹੈ।ਉਨਾਂ੍ਹ ਨੇ ਕਿਹਾ ਕਿ ਸਰਕਾਰ ਨੇ ਇਥੋਂ ਦਾ ਇਤਿਹਾਸ ਨਹੀਂ ਪੜ੍ਹਿਆ।ਜੇਕਰ ਇਥੋਂ ਦੀ ਜਨਤਾ ਖੜ੍ਹੀ ਹੋਵੇਗੀ ਤਾਂ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ।ਉਨਾਂ੍ਹ ਨੇ ਸਿੱਧਾ ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਗਲਤ ਕਾਨੂੰਨ ਬਣਾਏ ਗਏ ਹਨ, ਉਹ ਇਨ੍ਹਾਂ ਨੂੰ ਵਾਪਸ ਲੈਣਗੇ ਪੈਣਗੇ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਇਨਾਂ੍ਹ ਨੂੰ ਛੱਡਣਗੇ ਨਹੀਂ।ਟਿਕੈਤ ਨੇ ਆਪਣੀਆਂ ਪਿਛਲੀਆਂ ਪੀੜ੍ਹੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੇ ਬਾਪਾ, ਦਾਦਾ ਸਾਡੀਆਂ ਪਿਛਲ਼ੀਆਂ ਦਸ ਪੀੜ੍ਹੀਆਂ ਇਹੀ ਕੰਮ ਕਰਦੀਆਂ ਆਈਆਂ ਹਨ।ਅਸੀਂ ਇਥੇ ਕੋਈ ਬਿਲਿਡਿੰਗ ਅਤੇ ਫਾਰਮ ਨਹੀਂ ਬਣਾਏ ਹਨ।ਅਸੀਂ ਤਾਂ ਹਮੇਸ਼ਾਂ ਤੋੋਂ ਹੀ ਅੰਦੋਲਨ ਕੀਤਾ ਹੈ ਅਤੇ ਜਿੱਤਦੇ ਰਹੇ ਹਾਂ।
ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣਾ ਇਤਿਹਾਸ ਪੜ੍ਹਨਾ ਪਵੇਗਾ। ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਇਸ ਮਾਮਲੇ ਨੂੰ ਖੱਟਰ ਸਰਕਾਰ ਦੁਆਰਾ ਵੀ ਕਿਉਂ ਵਿਚਾਰਿਆ ਜਾਣਾ ਚਾਹੀਦਾ ਹੈ। ਕੀ ਇਸ ਵਿੱਚ ਦਿੱਲੀ ਤੱਕ ਕੋਈ ਚੇਨ ਹੈ? ਜਵਾਬ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਦੇ ਨੇਤਾ ਅਮਿਤ ਸ਼ਾਹ ਹਨ। ਜੋ ਉਹ ਕਹਿੰਦਾ ਹੈ ਉਹੀ ਹੁੰਦਾ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਬੈਠੇ ਕਿਸਾਨਾਂ ਉੱਤੇ ਸ਼ਨੀਵਾਰ ਨੂੰ ਲਾਠੀਚਾਰਜ ਕੀਤਾ ਗਿਆ। ਜਿਸ ਵਿੱਚ 10 ਦੇ ਕਰੀਬ ਕਿਸਾਨ ਜ਼ਖਮੀ ਹੋਏ ਹਨ। ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋਈ ਹੈ।ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਦੇ ਕਾਰਨ ਕਿਸਾਨ ਦੀ ਜਾਨ ਚਲੀ ਗਈ ਹੈ। ਜਿਸ ਤੋਂ ਬਾਅਦ ਕਰਨਾਲ ਦੇ ਐਸਡੀਐਮ ਆਯੂਸ਼ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਜਿਸ ਵਿੱਚ ਉਹ ਪੁਲਿਸ ਕਰਮਚਾਰੀਆਂ ਨੂੰ ਆਦੇਸ਼ ਦੇ ਰਹੇ ਸਨ ਕਿ ਜੇਕਰ ਕਿਸਾਨ ਅੱਗੇ ਵਧੇ ਤਾਂ ਉਨ੍ਹਾਂ ਦੇ ਸਿਰਾਂ ਨੂੰ ਡੰਡਿਆਂ ਨਾਲ ਤੋੜ ਦਿਉ।