ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਪੈਰਾਲੰਪਿਕਸ ‘ਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ।ਹਾਲ ਹੀ ‘ਚ ਸਮਾਪਤ ਹੋਏ ਟੋਕੀਓ 2020 ਪੈਰਾਲੰਪਿਕ ਗੇਮਜ਼ ‘ਚ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ।
Interacting with our champions… #Paralympics https://t.co/IKVreoh5f3
— Narendra Modi (@narendramodi) September 12, 2021
ਪਹਿਲੀ ਵਾਰ ਭਾਰਤ ਪੈਰਾਲੰਪਿਕ ਗੇਮਜ਼ ‘ਚ ਰਿਕਾਰਡ 19 ਮੈਡਲ ਜਿੱਤਣ ‘ਚ ਕਾਮਯਾਬ ਹੋਏ।ਪੀਐੱਮ ਮੋਦੀ ਨੇ ਪਿਛਲੇ ਹਫਤੇ ਪੈਰਾਲੰਪਿਕ ਗੇਮਜ਼ ‘ਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਵਾਪਸ ਆਏ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਸੀ।
ਇਸ ਪ੍ਰੋਗਰਾਮ ‘ਚ ਪੀਐੱਮ ਮੋਦੀ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਖੂਬ ਤਾਰੀਫ ਕੀਤੀ।ਪੀਐੱਮ ਮੋਦੀ ਦਾ ਕਹਿਣਾ ਹੈ ਕਿ ਟੋਕੀਓ ਪੈਰਾਲੰਪਿਕ ਗੇਮਜ਼ ‘ਚ ਹਿੱਸਾ ਲੈਣ ਵਾਲੇ ਖਿਡਾਰੀ ਭਾਰਤ ਦੇ ਅੰਬੇਸਡਰ ਹਨ।ਪੀਐੱਮ ਮੋਦੀ ਨੇ ਇਸ ਮੁਲਾਕਾਤ ਦੌਰਾਨ ਖਿਡਾਰੀਆਂ ਨੂੰ ਕਿਹਾ ਕਿ, ”ਅਸੀਂ ਜਿੱਤਣਾ ਵੀ ਹੈ ਅਤੇ ਹਾਰ ਨੂੰ ਹਰਾਉਣ ਵੀ ਹੈ।”