ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਲੋਂ ਔਰਤਾਂ ਦੇ ਖਿਲਾਫ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਹੈ ਜਿਸ ਦਾ ਬਹੁਤ ਸਾਰੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕਈ ਲੋਕ ਇਸ ਬਿਆਨ ਨੂੰ ਸਹੀ ਦੱਸ ਰਹੇ ਹਨ ਇਮਰਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਵੱਧ ਰਹੇ ਜਿਨਸੀ ਸ਼ੋਸ਼ਣ (ਬਲਾਤਕਾਰ ) ਦੇ ਮਾਮਲੇ ਔਰਤਾਂ ਦੇ ਕੱਪੜਿਆਂ ਨਾਲ ਜੁੜੇ ਹੋਏ ਹਨ।
ਇੱਕ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ ਕੇ ਜੇਕਰ ਔਰਤਾਂ ਬਹੁਤ ਘੱਟ ਕੱਪੜੇ ਪਾਉਂਦੀਆਂ ਹਨ, ਤਾਂ ਇਸਦਾ ਅਸਰ ਮਰਦਾਂ ‘ਤੇ ਪਵੇਗਾ, ਹਾਂ ਜੇ ਉਹ ਰੋਬੋਟ ਹਨ ਤਾਂ ਅਜਿਹਾ ਨਹੀਂ ਹੋਵੇਗਾ। ਇਹ ਕਾਮਨ ਸੈਂਸ ਦੀ ਗੱਲ ਹੈ।” ਇਮਰਾਨ ਖਾਨ ਦੀ ਇਸ ਘਟੀਆ ਟਿੱਪਣੀ ਨੇ ਦੁਨੀਆ ਭਰ ਦੀਆਂ ਆਲੋਚਨਾਵਾਂ ਨੂੰ ਸੱਦਾ ਦਿੱਤਾ ਹੈ ਅਤੇ ਹੁਣ ਸੋਸ਼ਲ ਮੀਡੀਆ ‘ਤੇ ਇਸ ਦਾ ਵਿਰੋਧ ਹੋ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਅਤੇ ਪੱਤਰਕਾਰ ਉਨ੍ਹਾਂ ਦੀ ਸਖਤ ਆਲੋਚਨਾ ਕਰ ਰਹੇ ਹਨ ।
ਦਰਅਸਲ, ਇੰਟਰਨੈਸ਼ਨਲ ਕਮਿਸ਼ਨ ਆਫ ਜੂਰੀਸਟਸ ਦੀ ਦੱਖਣੀ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਉਮਰ ਨੇ ਇੱਕ ਟਵੀਟ ਕਰਦਿਆਂ ਕਿਹਾ, “ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਾਕਿਸਤਾਨ ਵਿੱਚ ਜਿਨਸੀ ਹਿੰਸਾ ਦੇ ਕਾਰਨਾਂ ‘ਤੇ ਆਇਆ ਬਿਆਨ ਬਹੁਤ ਨਿਰਾਸ਼ਾਜਨਕ ਹੈ, ਜਿਸ ਵਿੱਚ ਇੱਕ ਵਾਰ ਫਿਰ ਉਨ੍ਹਾਂ ਨੇ ਪੀੜਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਸਪੱਸ਼ਟ ਰੂਪ ਨਾਲ ਸ਼ਰਮਨਾਕ ਹੈ।”