ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਗਾਜ਼ੀਪੁਰ ਅਤੇ ਟਿਕਰੀ ਬਾਰਡਰ ਤੋਂ ਪੁਲਿਸ ਵਲੋਂ ਕਈ ਬੈਰੀਕੇਡਸ ਨੂੰ ਹਟਾ ਦਿੱਤਾ ਗਿਆ ਹੈ।ਕਿਸਾਨ ਅੰਦੋਲਨ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਇਨ੍ਹਾਂ ਰਸਤਿਆਂ ਨੂੰ ਹੁਣ ਦੁਬਾਰਾ ਖੋਲਿ੍ਹਆ ਜਾ ਰਿਹਾ ਹੈ।ਦੂਜੀਆਂ ਥਾਵਾਂ ‘ਤੇ ਵੀ ਸੜਕਾਂ ਨੂੰ ਜਲਦ ਖੋਲ੍ਹਣ ਦਾ ਯਤਨ ਹੈ।
ਇਸ ‘ਤੇ ਬੋਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੂੰ ਜਬਰਦਸਤੀ ਹਟਾਇਆ ਜਾਵੇਗਾ ਤਾਂ ਪੀਐੱਮ ਮੋਦੀ ਦੀ ਰਿਹਾਇਸ਼ ਦੇ ਗੇਟ ਦੇ ਬਾਹਰ ਦਿਵਾਈ ਮਨਾਈ ਜਾਵੇਗੀ।
ਸੋਸ਼ਲ ਮੀਡੀਆ ‘ਤੇ ਗੁਰਨਾਮ ਸਿੰਘ ਚੜੂਨੀ ਕਹਿ ਰਹੇ ਹਨ ਅਜਿਹੀ ਅਫਵਾਹ ਹੈ ਕਿ ਪੁਲਿਸ ਹੁਣ ਸੜਕਾਂ ‘ਤੇ ਆ ਸਕਦੀ ਹੈ।ਦੀਵਾਲੀ ਤੱਕ ਸਭ ਕੁਝ ਖਾਲੀ ਕਰਵਾ ਦਿੱਤਾ ਜਾਵੇਗਾ।ਜੇਕਰ ਅਜਿਹਾ ਹੁੰਦਾ ਹੈ ਸਾਰੇ ਕਿਸਾਨ ਪੀਐਮ ਮੋਦੀ ਦੀ ਰਿਹਾਇਸ਼ ਦੇ ਬਾਹਰ ਦੀਵਾਲੀ ਮਨਾਉਣਗੇ।
ਅਸੀਂ ਇੱਥੇ ਸ਼ਾਂਤੀ ਨਾਲ ਬੈਠੇ ਹਾਂ।ਕੋਈ ਦੰਗਾ ਨਹੀਂ ਕਰ ਰਹੇ ਹਨ, ਸਾਨੂੰ ਭੜਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਚੜੂਨੀ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨਾਲ ਜਬਰਦਸਤੀ ਕੀਤੀ ਗਈ ਤਾਂ ਉਹ ਸਿੱਧਾ ਦਿੱਲੀ ਵੱਲ ਕੂਚ ਕਰਨਗੇ।ਉਨ੍ਹਾਂ ਨੇ ਦਾਅਵਾ ਕੀਤਾ ਕਿ ਪੂਰੇ ਦੇਸ਼ ਦੇ ਕਿਸਾਨ ਉਨ੍ਹਾਂ ਦਾ ਇਸ ਮੁਹਿੰਮ ‘ਚ ਸਮਰਥਨ ਕਰਨਗੇ।