ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੋਦੀ ਤਾਨਾਸ਼ਾਹ ਬਣਨਾ ਚਾਹੁੰਦੇ ਸਨ ਪਰ ਸੁਪਰੀਮ ਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ ਹੈ।
ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਕਰਵਾਂਵਾਗੇ ਮਹਾਮ੍ਰਿਤੁੰਜੇ ਦਾ ਜਾਪ
ਪ੍ਰਧਾਨ ਮੰਤਰੀ ਦੀ ਸੁਰੱਖਿਆ ਅਤੇ ਲੰਬੀ ਉਮਰ ਲਈ ਦੇਸ਼ ਵਿੱਚ ਕੀਤੇ ਜਾ ਰਹੇ ਮਹਾਮ੍ਰਿਤੁੰਜੇ ਯੱਗਾਂ ਬਾਰੇ ਚੰਨੀ ਨੇ ਕਿਹਾ ਕਿ ਉਹ ਵੀ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਆਪਣੇ ਘਰ ਵਿੱਚ 11 ਪੰਡਿਤਾਂ ਦੇ ਨਾਲ ਮਹਾਮ੍ਰਿਤੁੰਜੇ ਦਾ ਜਾਪ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਜੇਕਰ ਪੀ. ਐਮ. ਮੋਦੀ ਨੂੰ ਕਿਸੇ ਤੋਂ ਖ਼ਤਰਾ ਹੈ, ਤਾਂ ਮੈਂ ਖ਼ੁਦ ਉਨ੍ਹਾਂ ਲਈ ਬਗਲਾਮੁਖੀ ਦਾ ਮੰਤਰ ਬੋਲ ਦਿੰਦਾਂ ਹਾਂ, ਤਾਂ ਜੋ ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਦੁਸ਼ਮਣ ਅੱਗੇ ਨਾ ਆਉਣ। ਜੇਕਰ ਪ੍ਰਧਾਨ ਮੰਤਰੀ ਲਈ ਖ਼ਤਰਾ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਲਈ ਮਹਾਮ੍ਰਿਤੁੰਜੇ ਦਾ ਪਾਠ ਜ਼ਰੂਰੀ ਹੈ, ਤਾਂ ਮੈਂ ਕੱਲ੍ਹ ਨੂੰ ਆਪਣੇ ਘਰ ਵਿੱਚ ਖੁਦ ਪਾਠ ਕਰਵਾਉਂਗਾ ਬਲਕਿ ਖੁਦ ਮੰਤਰ ਦਾ ਜਾਪ ਵੀ ਕਰਾਂਗਾ। ਇੰਨਾ ਹੀ ਨਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਬਗੁਲਾਮੁਖੀ ਮੰਤਰ ਦਾ ਜਾਪ ਵੀ ਕੀਤਾ।
ਸੁਪਰੀਮ ਕੋਰਟ ਦੀ ਕੇਂਦਰ ਨੂੰ ਫਟਕਾਰ
ਸੀ.ਐਮ. ਚੰਨੀ ਨੇ ਕਿਹਾ ‘ਸਾਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਲੋਕਤੰਤਰ ਹੈ ਅਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਝਿੜਕਿਆ ਹੈ ਕਿ ਉਹ ਦੋ ਕੰਮ ਇਕੱਠੇ ਕਿਵੇਂ ਕਰ ਰਹੀ ਹੈ। ਇੱਕ ਪਾਸੇ ਤੁਸੀਂ ਅਦਾਲਤ ਵਿੱਚ ਵੀ ਆ ਰਹੇ ਹੋ ਅਤੇ ਸੂਬੇ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਇਸ ਲਈ ਲੋਕਤੰਤਰੀ ਪ੍ਰਣਾਲੀ ਵਿਚ ਅਦਾਲਤ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਸੁਪਰੀਮ ਕੋਰਟ ਦੇ ਫੈਸਲੇ ਨੇ ਕੇਂਦਰ ਅਤੇ ਰਾਜ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਰਾਹਤ ਦਿੱਤੀ ਹੈ।
ਪ੍ਰਧਾਨ ਮੰਤਰੀ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ?
ਸੁਰੱਖਿਆ ਦੇਣ ਦਾ ਕੰਮ ਸੂਬੇ ਦਾ ਹੈ, ਜਿਸ ‘ਤੇ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿੱਥੇ ਵੀ ਜਾਣਾ ਹੈ, ਕੇਂਦਰ ਦੀ ਸਾਰੀ ਸੁਰੱਖਿਆ ਉਨ੍ਹਾਂ ਦੇ ਨਾਲ ਹੈ। ਸਾਡੇ ਕੋਲ ਇੰਨਾ ਵੱਡਾ ਦੇਸ਼ ਹੈ, ਦੇਸ਼ ਵਿਚ ਇੰਨੀ ਚੰਗੀ ਫੌਜ ਅਤੇ ਸੁਰੱਖਿਆ ਹੈ, ਅਜਿਹੇ ਵਿਚ ਪ੍ਰਧਾਨ ਮੰਤਰੀ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ। ਹਾਂ, ਤੁਸੀਂ ਸਿਆਸੀ ਕਾਰਨਾਂ ਕਰਕੇ ਖਤਰਾ ਬਣਾ ਲੋ, ਉਹ ਵੱਖਰੀ ਗੱਲ ਹੈ।