ਪੀਐੱਮ ਨਰਿੰਦਰ ਮੋਦੀ ਅੱਜ ਦਿੱਲੀ ਦੇ ਅਸ਼ੋਕ ਵਿਹਾਰ ਦੇ ਰਾਮਲੀਲਾ ਮੈਦਾਨ ‘ਚ ਆਯੋਜਿਤ ਪ੍ਰੋਗਰਾਮ ‘ਚ ਸ਼ਾਮਿਲ ਹੋਏ।ਇੱਥੇ ਉਨ੍ਹਾਂ ਨੇ ਕਈ ਸਰਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ।ਪੀਐੱਮ ਮੋਦੀ ਨੇ ਖਾਸਤੌਰ ‘ਤੇ ਜੇਲਰ ਵਾਲਾ ਬਾਗ ‘ਚ ਬਣੀਆਂ ਝੁੱਗੀਆਂ ‘ਚ ਰਹਿ ਰਹੇ ਪਰਿਵਾਰਾਂ ਨੂੰ ਫਲ਼ੈਟ ਦੀ ਚਾਬੀ ਸੌਂਪੀ।ਇੱਥੇ 1675 ਦਾ ਨਿਰਮਾਣ ਕੀਤਾ ਗਿਆ ਹੈ।ਜਿਸ ਥਾਂ ‘ਤੇ ਹੀ ਪਹਿਲਾਂ ਝੁੱਗੀਆਂ ਹੋਇਆ ਕਰਦੀਆਂ ਸੀ, ਉੱਥੇ ਫਲ਼ੈਟ ਬਣਾਏ ਗਏ ਹਨ।ਇਨ੍ਹਾਂ ਫਲੈਟਸ ਨੂੰ ‘ਸਵਾਭਿਮਾਨ ਅਪਾਰਟਮੈਂਟ’ ਦਾ ਨਾਮ ਦਿੱਤਾ ਗਿਆ।
ਪੀਐੱਮ ਮੋਦੀ ਨੇ ਵਰਚੁਅਲੀ ਦੋ ਸ਼ਹਿਰੀ ਪੁਨਰਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਵੀ ਕੀਤਾ।ਉਨ੍ਹਾਂ ਨੇ ਨੌਰੋਜੀ ਨਗਰ ‘ਚ ਵਰਲਡ ਟ੍ਰੇਡ ਸੈਂਟਰ ਤੇ ਸਰੋਜਨੀ ਨਗਰ ‘ਚ ਜੀਪੀਆਰਏ ਦੇ ਨਾਲ ਦੁਆਰਕਾ ‘ਚ ਸੀਬੀਐਸਈ ਦੇ ਏਕੀਕ੍ਰਿਤ ਪ੍ਰੋਗਰਾਮ ਦਾ ਉਦਘਾਟਨ ਕੀਤਾ।ਪੀਐੱਮ ਮੋਦੀ ਨੇ ਵਰਚੁਅਲੀ ਨਜਫਗੜ ਦੇ ਰੋਸ਼ਨਪੁਰਾ ‘ਚ ਵੀਰ ਸਾਵਰਕਰ ਕਾਲਜ ਦਾ ਉਦਘਾਟਨ ਵੀ ਕੀਤਾ।