ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਲੋਕਾਂ ਨੂੰ ਸਮਰੱਥ ਬਣਾਉਣ ਵਿਚ ਯਕੀਨ ਰੱਖਿਆ ਹੈ ਨਾ ਕਿ ‘ਰੇਵੜੀ’ ਵੰਡਣ ਵਿਚ। ਨੱਢਾ ਨੇ ਕਿਹਾ ਕਿ ਮੋਦੀ ਨੇ ਸ਼ਾਸਨ ਕਰਨ ਦੇ ਆਪਣੇ ਤਰੀਕੇ ਨਾਲ ਸਿਆਸਤ ਨੂੰ ਨਵਾਂ ਮੋੜ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਸਬੰਧਤ ਇਕ ਪੁਸਤਕ ਬਾਰੇ ਰੱਖੇ ਸਮਾਗਮ ਵਿਚ ਨੱਢਾ ਨੇ ਮੋਦੀ ਸਰਕਾਰ ਵੱਲੋਂ ਲਾਂਚ ਕੀਤੀਆਂ ਕਈ ਭਲਾਈ ਸਕੀਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਲਿਆਂਦੀਆਂ ਗਈਆਂ ਇਨ੍ਹਾਂ ਸਕੀਮਾਂ ਨਾਲ ਸਮਾਜ ਨੂੰ ਲਾਭ ਮਿਲਿਆ ਹੈ।
ਨੱਡਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਸਵੱਛਤਾ ਅਭਿਆਨ ਸ਼ੁਰੂ ਕਰਕੇ ਬੈਂਕਾਂ ‘ਚ ਲੋਕਾਂ ਦੇ ਖਾਤੇ ਖੋਲ੍ਹਣੇ ਸ਼ੁਰੂ ਕੀਤੇ ਤਾਂ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਇਨ੍ਹਾਂ ਮੁਹਿੰਮਾਂ ਨੇ ਦੇਸ਼ ‘ਚ ਸਵੱਛਤਾ ਅਤੇ ਲੋੜਵੰਦਾਂ ਦੇ ਖਾਤਿਆਂ ਬਾਰੇ ਸੋਚ ਨੂੰ ਜਗਾਇਆ। ਸਿੱਧੇ ਤੌਰ ‘ਤੇ ਭਲਾਈ ਸਕੀਮਾਂ ਵੱਲ ਚਲੇ ਗਏ। ਭਾਜਪਾ ਪ੍ਰਧਾਨ ਨੇ ਕਿਹਾ ਕਿ ਮੋਦੀ ਪਿਛਲੇ 50 ਸਾਲਾਂ ਤੋਂ ਜਨਤਕ ਜੀਵਨ ਵਿੱਚ ਹਨ, ਪਰ ਭ੍ਰਿਸ਼ਟਾਚਾਰ ਉਨ੍ਹਾਂ ਨੂੰ ਕਦੇ ਛੂਹ ਨਹੀਂ ਸਕਿਆ ਅਤੇ ਉਨ੍ਹਾਂ ਦੀ ਲੋਕਪ੍ਰਿਅਤਾ ਹਰ ਦਿਨ, ਹਰ ਪਲ, ਹਰ ਸਾਲ ਵਧਦੀ ਰਹੀ।
ਇਹ ਵੀ ਪੜ੍ਹੋ: ਮੇਰੀ ਭੈਣ ਨੂੰ ਦਿਲ ਦਾ ਦੌਰਾ ਨਹੀਂ ਪੈ ਸਕਦਾ, ਉਹ ਬਹੁਤ ਫਿੱਟ ਸੀ: ਸੋਨਾਲੀ ਫੋਗਾਟ ਦੀ ਭੈਣ..
ਭਾਜਪਾ ਪ੍ਰਧਾਨ ਨੇ ਕਿਹਾ, ‘ਮੁਫ਼ਤ ਸੌਗਾਤਾਂ ਦੇਣਾ ਨਹੀਂ ਬਲਕਿ ਦੇਸ਼ ਵਾਸੀਆਂ ਦੀ ਸਮਰੱਥਾ ਵਿਚ ਅਸਲ ਵਾਧਾ ਉਨ੍ਹਾਂ ਦਾ ਮੰਤਵ ਰਿਹਾ ਹੈ। ਉਨ੍ਹਾਂ ਹਮੇਸ਼ਾ ਸਮਰੱਥਾ ਵਿਚ ਵਾਧੇ ਦੀ ਗੱਲ ਕੀਤੀ ਹੈ।’ ਨੱਢਾ ਨੇ ਇਸ ਮੌਕੇ ਸਵੱਛਤਾ ਮੁਹਿੰਮ, ਉਜਵਲਾ ਸਕੀਮ ਤੇ ਆਯੂਸ਼ਮਾਨ ਭਾਰਤ ਦਾ ਹਵਾਲਾ ਦਿੱਤਾ। ਜ਼ਿਕਰਯੋਗ ਹੈ ਕਿ ਮੋਦੀ ਨੇ ਹਾਲ ਹੀ ਵਿਚ ‘ਰੇਵੜੀ ਸਭਿਆਚਾਰ’ ਉਤੇ ਵੱਡੀ ਬਹਿਸ ਛੇੜੀ ਹੈ। ਉਨ੍ਹਾਂ ਮੁਫ਼ਤ ਚੋਣ ਸੌਗਾਤਾਂ ਦਾ ਵਾਅਦਾ ਕਰਨ ਵਾਲੀਆਂ ਕੁਝ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਨ੍ਹਾਂ ਨੂੰ ਵਿਕਾਸ ਦੇ ਰਾਹ ਵਿਚ ਅੜਿੱਕਾ ਕਰਾਰ ਦਿੱਤਾ ਹੈ। ਕਈ ਵਿਰੋਧੀ ਧਿਰਾਂ, ਖਾਸ ਕਰ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਭਲਾਈ ਸਕੀਮਾਂ ਦਾ ਪੱਖ ਪੂਰਿਆ ਹੈ ਤੇ ਇਨ੍ਹਾਂ ਨੂੰ ‘ਮੁਫ਼ਤ ਸੌਗਾਤਾਂ’ ਦੱਸਣ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ।
ਨੱਡਾ ਨੇ ਕਿਹਾ ਕਿ ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਵਿੱਚ ਰੁਚੀ ਰੱਖਣ ਵਾਲੇ ਹਰ ਵਿਅਕਤੀ ਨੂੰ ਇਸ ਪੁਸਤਕ ਨੂੰ ਪੜ੍ਹਨਾ ਚਾਹੀਦਾ ਹੈ। ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਚੋਣਾਂ ਵਿੱਚ ਮੋਦੀ ਦੀ ਲਗਾਤਾਰ ਜਿੱਤ ਦਾ ਸੰਦੇਸ਼ ਹੈ ਕਿ ਜੇਕਰ ਤੁਸੀਂ ਚੰਗਾ ਸ਼ਾਸਨ ਪ੍ਰਦਾਨ ਕਰੋਗੇ ਤਾਂ ਲੋਕ ਤੁਹਾਡਾ ਸਮਰਥਨ ਕਰਨਗੇ।