ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (17 ਸਤੰਬਰ) ਨੂੰ ਆਪਣਾ 72ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ, ਉਹ ਜੰਗਲੀ ਜੀਵਣ, ਵਾਤਾਵਰਣ, ਮਹਿਲਾ ਸਸ਼ਕਤੀਕਰਨ ਅਤੇ ਹੁਨਰ ਅਤੇ ਯੁਵਾ ਵਿਕਾਸ ਵਰਗੇ ਵਿਭਿੰਨ ਖੇਤਰਾਂ ਨੂੰ ਕਵਰ ਕਰਨ ਵਾਲੇ 4 ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਆਪਣਾ ਸੰਬੋਧਨ ਕਰਨਗੇ।
ਸਭ ਤੋਂ ਪਹਿਲਾਂ ਉਹ ਚੀਤਿਆਂ ਦੇ ਭਾਰਤ ਆਉਣ ਦੇ ਇਤਿਹਾਸਕ ਮੌਕੇ ‘ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਅੱਜ, ਨਾਮੀਬੀਆ ਤੋਂ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੁਨੋ ਪਾਲਪੁਰ ਸੈੰਕਚੂਰੀ ਵਿੱਚ ਬਣੇ ਕੁਆਰੰਟੀਨ ਐਨਕਲੋਜ਼ਰਾਂ ਵਿੱਚ ਛੱਡਿਆ ਜਾਵੇਗਾ।ਫਿਰ ਉਹ ਮੱਧ ਪ੍ਰਦੇਸ਼ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਸੰਮੇਲਨ ਵਿੱਚ ਬੋਲਣਗੇ। ਇਸ ਤੋਂ ਬਾਅਦ ਉਹ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਆਈਟੀਆਈ ਦੀ ਪਹਿਲੀ ਕਨਵੋਕੇਸ਼ਨ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਦੇਸ਼ ਭਰ ਦੇ ਲਗਭਗ 40 ਲੱਖ ਆਈਟੀਆਈ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਸ਼ਾਮ ਨੂੰ ਉਹ ਮਹੱਤਵਪੂਰਨ ਰਾਸ਼ਟਰੀ ਲੌਜਿਸਟਿਕਸ ਨੀਤੀ ਦੀ ਸ਼ੁਰੂਆਤ ਕਰਨਗੇ ਅਤੇ ਇਸ ਮੌਕੇ ‘ਤੇ ਬੋਲਣਗੇ।