PM Modi US visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ। ਇਸ ਨੂੰ ਲੈ ਕੇ ਅਮਰੀਕਾ ‘ਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰੇ ਤੋਂ ਪਹਿਲਾਂ ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਤੇ ਭਾਰਤੀ ਮੂਲ ਦੇ ਨਾਗਰਿਕਾਂ ‘ਚ ਭਾਰੀ ਉਤਸ਼ਾਹ ਨਜ਼ਰ ਆਇਆ। ਟਾਈਮਜ਼ ਸਕੁਏਅਰ ‘ਤੇ ਭਾਰਤੀ ਮੂਲ ਦੇ ਲੋਕ ਭਾਰਤੀ ਝੰਡੇ ਲੈ ਕੇ ਮੋਦੀ-ਮੋਦੀ ਦੇ ਨਾਅਰੇ ਲਗਾਉਂਦੇ ਨਜ਼ਰ ਆਏ।
ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਤੇ ਪੀਐਮ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ‘ਚ ਲੱਗੇ ਲੋਕਾਂ ਨੇ ਕਿਹਾ ਕਿ ਪੀਐਮ ਮੋਦੀ ਦਾ ਆਉਣਾ ਮਾਣ ਦੀ ਭਾਵਨਾ ਦਿੰਦਾ ਹੈ। ਟਾਈਮਜ਼ ਸਕੁਏਅਰ ‘ਤੇ ਮੌਜੂਦ ਇੱਕ ਔਰਤ ਨੇ ਪੀਐਮ ਮੋਦੀ ਦੇ ਦੌਰੇ ਬਾਰੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਪੀਐਮ ਮੋਦੀ ਇਸ ਵਾਰ ਯੋਗ ਦਿਵਸ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਮਹਿਲਾ ਨੇ ਪੀਐਮ ਮੋਦੀ ਨੂੰ ਮਿਲਣ ਦੀ ਇੱਛਾ ਵੀ ਜ਼ਾਹਰ ਕੀਤੀ।
ਟਾਈਮਜ਼ ਸਕੁਏਅਰ ਵਿੱਚ ਖੜੇ ਬਹੁਤ ਸਾਰੇ ਲੋਕ ਹੱਥਾਂ ਵਿੱਚ ਪੀਐਮ ਮੋਦੀ ਦਾ ਸਵਾਗਤ ਕਰਨ ਵਾਲੇ ਬੈਨਰ-ਪੋਸਟਰ ਲੈ ਕੇ ਨਜ਼ਰ ਆਏ। ਇਨ੍ਹਾਂ ‘ਚੋਂ ਇੱਕ ਵਿਲਾਸ ਰੈੱਡੀ ਨਾਂ ਦੇ ਵਿਅਕਤੀ ਨੇ ਕਿਹਾ ਕਿ ਸਾਨੂੰ ਭਾਰਤੀ-ਅਮਰੀਕੀ ਹੋਣ ‘ਤੇ ਮਾਣ ਹੈ। ਪੀਐਮ ਮੋਦੀ ਦੀ ਆਮਦ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਏ ਹਨ। ਸਾਨੂੰ ਵੀ ਇੱਜ਼ਤ ਮਿਲਦੀ ਹੈ। ਅਸੀਂ ਮਾਣ ਮਹਿਸੂਸ ਕਰਦੇ ਹਾਂ।
Unity rally at times square ahead of Indian PM Modi’s US visit https://t.co/ZgzTKTOXkL pic.twitter.com/JrKcyAM7Hv
— Sidhant Sibal (@sidhant) June 18, 2023
ਪੀਐਮ ਮੋਦੀ, ਜੋਅ ਬਾਇਡਨ ਨਾਲ ਅਹਿਮ ਮੁੱਦਿਆਂ ‘ਤੇ ਕਰਨਗੇ ਚਰਚਾ
ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ ਹਫਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ 5 ਮੁੱਦਿਆਂ ‘ਤੇ ਚਰਚਾ ਕਰਨਗੇ। ਇਨ੍ਹਾਂ ਵਿੱਚ 5 ਮੁੱਦਿਆਂ ਵਿੱਚ ਸਿੱਖਿਆ, ਰੱਖਿਆ, ਸਿਹਤ ਸੰਭਾਲ, ਨਵਿਆਉਣਯੋਗ ਊਰਜਾ ਅਤੇ ਤਕਨਾਲੋਜੀ ਸ਼ਾਮਲ ਹੋ ਸਕਦੇ ਹਨ।
25 ਤੋਂ ਵੱਧ ਸੱਭਿਆਚਾਰਕ ਪ੍ਰੋਗਰਾਮ
ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ 25 ਤੋਂ ਵੱਧ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ 160 ਕਲਾਕਾਰਾਂ ਦੀਆਂ 15 ਸੱਭਿਆਚਾਰਕ ਟੀਮਾਂ ਪੇਸ਼ ਕਰਨਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h