World Most Popular Leader: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਹਨ। ਉਨ੍ਹਾਂ ਨੇ ਇਸ ਸੂਚੀ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਕਈ ਵਿਸ਼ਵ ਨੇਤਾਵਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ।
‘ਮੌਰਨਿੰਗ ਕੰਸਲਟ’ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿੱਚ ਪੀਐਮ ਮੋਦੀ ਨੂੰ 76% ਰੇਟਿੰਗ ਮਿਲੀ ਹੈ, ਜਦਕਿ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਦੱਸ ਦੇਈਏ ਕਿ ‘ਮੌਰਨਿੰਗ ਕੰਸਲਟ’ ਇੱਕ ਗਲੋਬਲ ਫੈਸਲਾ ਲੈਣ ਵਾਲੀ ਖੁਫੀਆ ਫਰਮ ਹੈ। ਇਸ ਕੰਪਨੀ ਦਾ ਕੰਮ ਗਲੋਬਲ ਲੇਬਲ ‘ਤੇ ਡਾਟਾ ਇੰਟੈਲੀਜੈਂਸ ਦਾ ਹੈ। ਮੌਰਨਿੰਗ ਕੰਸਲਟ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੀ ਤਕਨਾਲੋਜੀ ਆਧਾਰਿਤ ਕੰਪਨੀ ਮੰਨਿਆ ਜਾਂਦਾ ਹੈ।
ਇੱਥੇ ਵੇਖੋ ਟੌਪ ਦੇ 10 ਸਭ ਤੋਂ ਪ੍ਰਸਿੱਧ ਵਿਸ਼ਵ ਨੇਤਾਵਾਂ ਦੀ ਸੂਚੀ-
ਨਰਿੰਦਰ ਮੋਦੀ (ਭਾਰਤ) 76%
ਐਂਡਰਸ ਮੈਨੁਅਲ ਲੋਪੇਜ਼ ਓਬਰਾਡੋਰ (ਮੈਕਸੀਕੋ) 61%
ਐਂਥਨੀ ਅਲਬਾਨੀਜ਼ (ਆਸਟਰੇਲੀਆ) 55%
ਅਲੇਨ ਬਰਸੇਟ (ਸਵਿਟਜ਼ਰਲੈਂਡ) 53%
ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ (ਬ੍ਰਾਜ਼ੀਲ) 49%
ਜੌਰਜੀਆ ਮੇਲੋਨੀ (ਇਟਲੀ) 49%
ਜੋਅ ਬਾਇਡਨ (ਅਮਰੀਕਾ) 41%
ਅਲੈਗਜ਼ੈਂਡਰ ਡੀ ਕਰੂ (ਬੈਲਜੀਅਮ) 39%
ਜਸਟਿਨ ਟਰੂਡੋ (ਕੈਨੇਡਾ) 39%
ਪੇਡਰੋ ਸਾਂਚੇਜ਼ (ਸਪੇਨ) 38%
Global Leader Approval: *Among all adults
Modi: 76%
López Obrador: 61%
Albanese: 55%
Meloni: 49%
Lula da Silva: 49%
Biden: 41%
Trudeau: 39%
Sánchez: 38%
Scholz: 35%
Sunak: 34%
Macron: 22%
*Updated 03/30/23https://t.co/Z31xNcDhTg pic.twitter.com/sDRneBzB1Z— Morning Consult (@MorningConsult) April 1, 2023
ਰੇਟਿੰਗ 22 ਤੋਂ 28 ਮਾਰਚ 2023 ਤੱਕ ਇਕੱਤਰ ਕੀਤੇ ਡੇਟਾ ‘ਤੇ ਅਧਾਰਤ
ਵੈੱਬਸਾਈਟ ਨੇ ਕਿਹਾ ਕਿ ਨਵੀਨਤਮ ਰੇਟਿੰਗ 22-28 ਮਾਰਚ, 2023 ਤੱਕ ਇਕੱਠੇ ਕੀਤੇ ਅੰਕੜਿਆਂ ‘ਤੇ ਆਧਾਰਿਤ ਹੈ। ਰੇਟਿੰਗ ਹਰੇਕ ਦੇਸ਼ ਦੇ ਬਾਲਗ ਨਿਵਾਸੀਆਂ ਦੀ ਸੱਤ-ਦਿਨ ਦੀ ਔਸਤ ‘ਤੇ ਆਧਾਰਿਤ ਹੁੰਦੀ ਹੈ, ਜਿਸ ਦੇ ਨਮੂਨੇ ਦੇ ਆਕਾਰ ਦੇਸ਼ ਅਨੁਸਾਰ ਵੱਖ-ਵੱਖ ਹੁੰਦੇ ਹਨ। 5 ਮਾਰਚ ਨੂੰ ਸੰਗਠਨ ਦੁਆਰਾ ਸਾਂਝੇ ਕੀਤੇ ਗਏ ਆਪਣੇ ਪਿਛਲੇ ਸਰਵੇਖਣ ਵਿੱਚ, ਪੀਐਮ ਮੋਦੀ ਨੇ 78% ਰੇਟਿੰਗ ਦੇ ਨਾਲ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h