ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ।ਸਰਕਾਰ ਵਿਦਿਆਰਥੀਆਂ ਦੀ ਵਾਪਸੀ ਦੇ ਲਈ ਆਪਰੇਸ਼ਨ ਗੰਗਾ ਵੀ ਚਲਾ ਰਹੀ ਹੈ।ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਕਿਹਾ ਪੀਐੱਮ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਚੰਗੇ ਸਬੰਧ ਹਨ ਤਾਂ ਉਨਾਂ੍ਹ ਨੂੰ ਪਹਿਲਾਂ ਹੁੰਦਾ ਕਿ ਜੰਗ ਕਦੋਂ ਹੋਣ ਵਾਲੀ ਹੈ।ਹੁਣ ਤੁਸੀਂ ਵਿਦਿਆਰਥੀਆਂ ਨੂੰ ਕਿਉਂ ਨਹੀਂ ਲੈ ਕੇ ਆਏ।
ਵਾਰਾਣਸੀ ‘ਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਯੂਕਰੇਨ ‘ਚ ਯੁੱਧ ਚਲ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਇੱਥੇ ਮੀਟਿੰਗ ਕਰ ਰਹੇ ਹਨ, ਕੀ ਜ਼ਰੂਰੀ ਹੈ?ਜੇਕਰ ਤੁਹਾਡੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਇੰਨੇ ਚੰਗੇ ਸਬੰਧ ਹਨ ਤਾਂ ਤੁਹਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਯੁੱਧ ਹੋਣ ਵਾਲਾ ਹੈ ਉਦੋਂ ਹੀ ਤੁਸੀਂ ਭਾਰਤੀ ਵਿਦਿਆਰਥੀਆਂ ਨੂੰ ਕਿਉਂ ਨਹੀਂ ਲੈ ਕੇ ਆਏ।