Poco X5 Pro Sale in India: Poco ਨੇ ਪਿਛਲੇ ਹਫ਼ਤੇ ਆਪਣਾ ਮਿਡ-ਰੇਂਜ ਸਮਾਰਟਫੋਨ Poco X5 Pro ਲਾਂਚ ਕੀਤਾ ਸੀ। ਇਸ ਡਿਵਾਈਸ ‘ਚ ਕਈ ਹਾਈ-ਐਂਡ ਸਪੈਸੀਫਿਕੇਸ਼ਨ ਦਿੱਤੇ ਗਏ ਹਨ। ਇਸ ਕਾਰਨ ਇਹ ਗੇਮਰਜ਼ ਲਈ ਬਹੁਤ ਖਾਸ ਬਣ ਜਾਂਦਾ ਹੈ। Poco X5 Pro Snapdragon 778G ਪ੍ਰੋਸੈਸਰ ਅਤੇ IR ਬਲਾਸਟਰ ਵਾਲਾ ਸਭ ਤੋਂ ਸਸਤਾ ਫੋਨ ਹੈ।
ਇਸ ਫੋਨ ਨੂੰ 13 ਫਰਵਰੀ ਨੂੰ ਪਹਿਲੀ ਵਾਰ ਸੇਲ ਲਈ ਉਪਲਬਧ ਕਰਵਾਇਆ ਗਿਆ। Poco X5 Pro ਦੀ ਵਿਕਰੀ ਫਲਿੱਪਕਾਰਟ ਰਾਹੀਂ ਕੀਤੀ ਜਾ ਰਹੀ ਹੈ। ਇਸ ਨੂੰ ਖਰੀਦਣ ‘ਤੇ ਕੰਪਨੀ ਆਫਰ ਵੀ ਦੇ ਰਹੀ ਹੈ।
Poco X5 Pro ਦੀ ਸੇਲ ਦੀ ਡੀਟੇਲ
Poco X5 Pro ਨੂੰ ਪਹਿਲੀ ਵਾਰ ਫਲਿੱਪਕਾਰਟ ਰਾਹੀਂ ਵਿਕਰੀ ਲਈ ਉਪਲਬਧ ਕਰਵਾਇਆ। ਇਸ ਦੀ ਵਿਕਰੀ ਦੁਪਹਿਰ 12 ਵਜੇ ਤੋਂ ਸ਼ੁਰੂ ਹੋਈ। ਇਸ ਦੀ ਕੀਮਤ 22,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ ਇਸਦੇ 6GB ਰੈਮ ਅਤੇ 128GB ਸਟੋਰੇਜ ਵੇਰੀਐਂਟ ਲਈ ਹੈ।
ਇਸ ਦੇ ਦੂਜੇ ਵੇਰੀਐਂਟ ‘ਚ 8GB ਰੈਮ ਦੇ ਨਾਲ 256GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਆਫਰ ਦੇ ਨਾਲ ਇਸ ਨੂੰ ਬਹੁਤ ਘੱਟ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ICICI ਅਤੇ HDFC ਬੈਂਕ ਕ੍ਰੈਡਿਟ ਜਾਂ ਡੈਬਿਟ ਨਾਲ 2,000 ਰੁਪਏ ਦੀ ਤੁਰੰਤ ਛੂਟ ਦਿੱਤੀ ਜਾ ਰਹੀ ਹੈ। ਇਸ ਕਾਰਨ ਇਸ ਫੋਨ ਦੀ ਸ਼ੁਰੂਆਤੀ ਕੀਮਤ 20,999 ਰੁਪਏ ਰਹਿ ਗਈ ਹੈ।
ਇਸ ਤੋਂ ਇਲਾਵਾ ਕੰਪਨੀ 3645 ਰੁਪਏ ਪ੍ਰਤੀ ਮਹੀਨਾ ‘ਤੇ ਨੋ ਕਾਸਟ ਈਐਮਆਈ ਆਪਸ਼ਨ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ 20,000 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਫੋਨ ਨੂੰ ਤਿੰਨ ਕਲਰ ਆਪਸ਼ਨ ‘ਚ ਪੇਸ਼ ਕੀਤਾ ਗਿਆ ਹੈ। ਤੁਸੀਂ ਇਸਨੂੰ ਬਲੈਕ, ਪੋਕੋ ਯੈਲੋ ਅਤੇ ਬਲੂ ਕਲਰ ਆਪਸ਼ਨ ਵਿੱਚ ਖਰੀਦ ਸਕਦੇ ਹੋ।
Poco X5 Pro ਦੇ ਸਪੈਸੀਫਿਕੇਸ਼ਨਸ
Poco X5 Pro ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ‘ਚ 120Hz ਰਿਫਰੈਸ਼ ਰੇਟ ਦੇ ਨਾਲ 6.67-ਇੰਚ ਦੀ Xfinity ਡਿਸਪਲੇਅ ਹੈ। ਇਹ ਫੋਨ ਫੁੱਲ-ਐਚਡੀ + ਰੈਜ਼ੋਲਿਊਸ਼ਨ AMOLED ਪੈਨਲ ਨਾਲ ਆਉਂਦਾ ਹੈ। ਇਸ ਵਿੱਚ Dolby Vision ਅਤੇ HDR10+ ਲਈ ਵੀ ਸਪੋਰਟ ਹੈ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ।
ਫੋਨ ਦੇ ਰੀਅਰ ‘ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 108 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਅਤੇ 2-ਮੈਗਾਪਿਕਸਲ ਦਾ ਮੈਕਰੋ ਸੈਂਸਰ ਦਿੱਤਾ ਗਿਆ ਹੈ। ਇਸ ਦੇ ਫਰੰਟ ‘ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਸਨੈਪਡ੍ਰੈਗਨ 778G ਚਿੱਪਸੈੱਟ ਦੇ ਨਾਲ ਆਉਂਦਾ ਹੈ। ਫੋਨ ‘ਚ 67W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h