ਇੱਕ ਬਿਲਡਰ ਉਤੇ ਪੁਲਿਸ ਕਾਰਵਾਈ ਹੋ ਚੁੱਕੀ ਹੈ ਕਿਉਂਕਿ ਇਸ ਬਿਲਡਰ ਵਲੋਂ ਹਵਾਈ Fire ਕੀਤੇ ਗਏ ਸੀ। ਇਸ ਬਿਲਡਰ ਦਾ ਨਾਮ ਹੈ ਸ਼ੁਬਮ ਰਾਜਪੂਤ ਅਤੇ ਓਮੇਗਾ ਸਿਟੀ ਦਾ ਰਹਿਣ ਵਾਲਾ ਹੈ। ਜਿਸ ਵਲੋਂ ਸ਼ਰੇਆਮ ਪਬਲਿਕ ਪ੍ਲੇਸ ‘ਤੇ ਹਵਾਈ Fire ਕੀਤੇ ਗਏ ਸੀ। ਇਸ ਬਿਲਡਰ ਨੇ ਪਹਿਲਾਂ ਬੈਂਟਲੇ ਗੱਡੀ ਖਰੀਦੀ ਅਤੇ ਫਿਰ ਹਵਾਈ Fire ਕੀਤੇ। ਇਸ ਕਾਰਨ ਇਸ ਬਿਲਡਰ ਤੇ ਮਾਮਲਾ ਦਰਜ ਕਰ ਲਿਆ ਗਿਆ।
ਸ਼ੁਬਮ ਰਾਜਪੂਤ ਦੀ ਇਹ ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਜਾਂਦੀ ਹੈ ਜਿਸ ਕਾਰਨ ਇਹ ਬਿਲਡਰ ਮੁਸੀਬਤਾਂ ‘ਚ ਘਿਰ ਜਾਂਦਾ ਹੈ। ਦਸ ਦੇਈਏ ਕਿ ਇਸ ਬਿਲਡਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਧਾਰਾਵਾਂ ਵੀ ਸੰਗੀਨ ਲਗੀਆਂ ਹਨ। ਵੀਡੀਓ ਵਿੱਚ ਖੜੇ ਲੋਕਾਂ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਇਕ ਪਬਲਿਕ ਪ੍ਲੇਸ ਹੈ ਜਿਥੇ ਇਸ ਬਿਲਡਰ ਵਲੋਂ ਹਵਾਈ Fire ਕੀਤੇ ਗਏ।
ਇੱਥੇ ਜਾਣੋ ਪੂਰਾ ਮਾਮਲਾ :
https://www.facebook.com/propunjabtv/videos/500640345286298
ਇਸ ਬਿਲਡਰ ਉਤੇ ਮਾਮਲਾ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਕਿਉਂਕਿ ਪਬਲਿਕ ਪ੍ਲੇਸ ‘ਤੇ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਦਸ ਦੇਈਏ ਕਿ ਇਹ ਵੀਡੀਓ 2 ਦਿਨ ਪੁਰਾਣੀ ਹੈ। ਪਹਿਲਾਂ ਪੁਲਿਸ ਵਲੋਂ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋ ਇਹ ਸੋਸ਼ਲ ਮੀਡਿਆ ‘ਤੇ ਚਰਚਿਤ ਹੋ ਜਾਂਦੀ ਹੈ ਤਾਂ ਪੁਲਿਸ ਇਸ ਬਿਲਡਰ ‘ਤੇ ਮਾਮਲਾ ਦਰਜ ਕਰਦੀ ਹੈ।