ਕਾਮੇਡੀਅਨ ਕਾਕੇ ਸ਼ਾਹ ਦੀ ਪੰਜਾਬ ਪੁਲਿਸ ਭਾਲ ਕਰ ਰਹੀ ਹੈ।ਕਬੂਤਰਬਾਜ਼ੀ ਦੇ ਕੇਸ ‘ਚ ਪੁਲਿਸ ਕਾਕੇ ਸ਼ਾਹ ਦੀ ਭਾਲ ਕਰ ਰਹੀ ਹੈ।ਦੱਸ ਦੇਈਓੇ ਕਿ ਯੂਕੇ ਭੇਜਣ ਦੇ ਨਾ ‘ਤੇ 6 ਲੱਖ ਦੀ ਠੱਗੀ ਮਾਰਨ ਦਾ ਦੋਸ਼ ਲੱਗਾ ਹੈ।ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।ਜਲੰਧਰ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਕਾਮੇਡੀਅਨ ਕਾਕੇ ਸ਼ਾਹ ‘ਤੇ ਥਾਣਾ ਤਿੰਨ ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਕਾਕੇ ਸ਼ਾਹ ਨੇ ਰਸਤਾ ਮੁਹੱਲਾ ਵਾਸੀ ਨਵਨੀਤ ਆਨੰਦ ਕੋਲੋਂ ਇੰਗਲੈਂਡ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਲੈ ਕੇ ਨਾ ਤਾਂ ਉਸ ਨੂੰ ਇੰਗਲੈਂਡ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਕਾਕੇ ਸ਼ਾਹ ਖਿਲਾਫ ਕਈ ਹੋਰ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ।