ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਨੀਰਜ ਬਵਾਨਾ ਦੇ ਪਿਤਾ ਨੂੰ ਗ੍ਰਿਫਤਾਰ ਕਰ ਕੀਤਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਬੁਲੇਟ ਪਰੂਫ਼ ਗੱਡੀ ਸਮੇਤ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇੱਕ ਦੇਸੀ ਪਿਸਤੌਲ ਵੀ ਬਰਾਮਦ ਹੋਈ ਹੈ।
ਬੁਲਟ ਪਰੂਫ ਕਾਰ ਵੀ ਕੀਤੀ ਗਈ ਜ਼ਬਤ
ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਨੀਰਜ ਬਵਾਨਾ ਦੇ ਪਿਤਾ ਨੂੰ ਦੇਸੀ ਪਿਸਤੌਲ ਸਮੇਤ ਨਾਜਾਇਜ਼ ਤੌਰ ’ਤੇ ਕਾਰਤੂਸ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਇੱਕ ਬੁਲੇਟ ਪਰੂਫ਼ ਕਾਰ ਸਮੇਤ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ ਹੁਣ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਦਾ ਡੇਰਾ ਸੰਭਾਲੇਗੀ ਹਨੀਪ੍ਰੀਤ, ਵਿਦੇਸ਼ ਸ਼ਿਫਟ ਹੋਇਆ ਸੌਦਾ ਸਾਧ ਦਾ ਪਰਿਵਾਰ
ਨੀਰਜ ਬਵਾਨਾ ਦਿੱਲੀ ਸਮੇਤ ਕਈ ਰਾਜਾਂ ਵਿੱਚ ਚਲਾਉਂਦਾ ਹੈ ਗੈਂਗ
ਦੱਸ ਦੇਈਏ ਕਿ ਨੀਰਜ ਬਵਾਨਾ ਦਿੱਲੀ-ਐਨਸੀਆਰ ਦੇ ਨਾਲ-ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਆਪਣਾ ਗੈਂਗ ਚਲਾਉਂਦਾ ਹੈ। ਉਸਦੇ ਖਿਲਾਫ ਕਤਲ, ਇਰਾਦਾ ਕਤਲ ਸਮੇਤ ਕਈ ਮਾਮਲੇ ਦਰਜ ਹਨ। ਉਹ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਪਿਛਲੇ ਦਿਨੀਂ ਦੋ ਬਦਮਾਸ਼ ਫੜੇ ਗਏ ਸਨ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਅਨੁਸਾਰ ਇਨ੍ਹਾਂ ਦੋਵਾਂ ਅਪਰਾਧੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਨੇਡੀਅਨ ਭਗੌੜੇ ਅਰਸ਼ਦੀਪ ਸਿੰਘ ਦੀ ਸਿੰਡੀਕੇਟ ਵੱਲੋਂ ਇੱਕ ਕਾਰੋਬਾਰੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦਾ ਮਾਮਲਾ ਸੁਲਝ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ‘ਚ ਕੱਲ ਲਾਂਚ ਹੋਣ ਜਾ ਰਿਹਾ 5G ! ਮਿੰਟਾ ਚ ਡਾਊਨਲੋਡ ਹੋਣਗੀਆਂ 4K ਫ਼ਿਲਮਾਂ, ਵੀਡੀਓ ਕਾਲ ਸਮੇਤ ਇਹ ਸੁਵਿਧਾਵਾਂ ਹੋਣਗੀਆਂ ਅਪਗ੍ਰੇਡ
ਬਵਾਨਾ ਦਾ ਰਹਿਣ ਵਾਲਾ ਹੈ ਨੀਰਜ
ਦਿੱਲੀ ਦੇ ਬਵਾਨਾ ਪਿੰਡ ਦਾ ਰਹਿਣ ਵਾਲਾ ਨੀਰਜ ਸਾਲਾਂ ਤੋਂ ਗੈਂਗਸਟਰ ਵਜੋਂ ਸਰਗਰਮ ਹੈ। ਉਹ ਬਵਾਨਾ ਪਿੰਡ ਦਾ ਰਹਿਣ ਵਾਲਾ ਹੈ, ਇਸ ਲਈ ਉਹ ਆਪਣੇ ਉਪਨਾਮ ਨੂੰ ਆਪਣੇ ਪਿੰਡ ਦੇ ਨਾਮ ਨਾਲ ਲਗਾਉਂਦਾ ਹੈ। ਗੈਗਸਟਰ ਨੀਰਜ ਬਵਾਨਾ ਦੇ ਖਿਲਾਫ ਦਿੱਲੀ ਅਤੇ ਹੋਰ ਰਾਜਾਂ ਵਿੱਚ ਕਤਲ, ਡਕੈਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ। ਨੀਰਜ ਜੇਲ੍ਹ ਵਿੱਚ ਰਹਿ ਕੇ ਆਪਣਾ ਗੈਂਗ ਚਲਾ ਰਿਹਾ ਹੈ। ਉਸ ਦਾ ਇਸ਼ਾਰਾ ਮਿਲਣ ‘ਤੇ ਗਰੋਹ ਨਾਲ ਜੁੜੇ ਲੋਕ ਕਤਲ ਨੂੰ ਅੰਜਾਮ ਦਿੰਦੇ ਹਨ।