10 ਜੂਨ 2024 : ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਮੰਨਿਆ ਗਿਆ ਹੈ ਜਿਸ ਨੂੰ ਲੈ ਕੇ ਹੁਣ ਅੰਮ੍ਰਿਤਸਰ ਦੇ ਸੈਂਟਰ ਕਾਨਸਟੀਚਸੀ ਦੇ ਐਮਐਲਏ ਡਾਕਟਰ ਅਜੇ ਗੁਪਤਾ ਵੱਲੋਂ ਵੀ ਆਪਣੀ ਸਪੀਚ ਦੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਾਹਮਣੇ ਇਹ ਖੁਲਾਸਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਨੂੰ ਜਦੋਂ ਇਸ ਬਾਬਤ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅੱਠ ਮਹੀਨੇ ਤੋਂ ਨਸ਼ੇ ਦੀ ਦਰ ਘਟੀ ਹੈ ਅਤੇ ਨਸ਼ੇ ਨੂੰ ਲੈ ਕੇ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਐਮਐਲਏ ਵੱਲੋਂ ਜੋ ਵੀ ਕਿਹਾ ਗਿਆ ਹੈ ਉਹ ਸ਼ਾਇਦ ਉਹਨਾਂ ਵੱਲੋਂ ਕਿਸੇ ਪਰਟੀਕੁਲਰ ਏਰੀਆ ਨੂੰ ਲੈ ਕੇ ਕਿਹਾ ਗਿਆ ਹੋਵੇ
ਜਿੱਦਾਂ ਹੀ ਪੰਜਾਬ ਵਿੱਚ ਚੋਣਾਂ ਮੁਕੰਮਲ ਹੋਈਆਂ ਉਸ ਤੋਂ ਬਾਅਦ ਪੰਜਾਬ ਵਿੱਚ ਵੱਡੇ ਪੁਲਿਸ ਦੇ ਫੇਰ ਬਦਲ ਕੀਤੇ ਗਏ ਜਿਸ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਤਬਦੀਲ ਕੀਤਾ ਗਿਆ ਅਤੇ ਨਵੇਂ ਪਹੁੰਚੇ ਰਣਜੀਤ ਸਿੰਘ ਢਿੱਲੋ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਨਾਂ ਨੂੰ ਲੈ ਕੇ ਬੇਸ਼ੱਕ ਬਦਨਾਮ ਕੀਤਾ ਜਾ ਰਿਹਾ ਹੈ ਲੇਕਿਨ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਅੱਠ ਮਹੀਨੇ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਹੀ ਨਸ਼ੇ ਦਾ ਕਾਫੀ ਲੱਕ ਅਸੀਂ ਤੋੜਿਆ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਅੰਮ੍ਰਿਤਸਰ ਦੇ ਐਮਐਲਏ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਉਹ ਉਸ ਤੋਂ ਸਹਿਮਤ ਹ ਨਹੀਂ ਹਨ ਕਿਉਂਕਿ ਪੰਜਾਬ ਵਿੱਚ ਨਸ਼ਾ ਤਿੰਨ ਬ ਦਿਨ ਘੱਟ ਰਿਹਾ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੁਝ ਛੋਟੇ ਛੋਟੇ ਤਸਕਰ ਜਰੂਰ ਪੰਜਾਬ ਦੇ ਵਿੱਚ ਇੱਕ ਆਪਜ ਹਨ ਅਤੇ ਉਹਨਾਂ ਵੱਲੋਂ ਹੀ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸ਼ਾਇਦ ਐਮਐਲਏ ਵੱਲੋਂ ਇਸੇ ਨੂੰ ਲੈ ਕੇ ਹੀ ਆਪਣਾ ਬਿਆਨ ਦਿੱਤਾ ਗਿਆ ਹੋਵੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੀ ਬਿਹਤਰੀ ਅਤੇ ਅੰਮ੍ਰਿਤਸਰ ਦੇ ਸੁਧਾਰ ਲਈ ਜੋ ਕੁਝ ਵੀ ਉਹ ਕਰਨਾ ਚਾਹਣਗੇ ਉਹ ਜਰੂਰ ਕੀਤਾ ਜਾਵੇਗਾ।
ਅਤੇ ਇਹ ਦੇਰ ਰਾਤ ਇੱਕ ਵਪਾਰੀ ਨੂੰ ਗੈਂਗਸਟਰਾਂ ਵੱਲੋਂ ਮਿਲੀ ਧਮਕੀ ਦੇ ਬਾਰੇ ਵੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਵਿਦੇਸ਼ ਤੋਂ ਕਾਲ ਨਹੀਂ ਸੀ ਉਹ ਅੰਮ੍ਰਿਤਸਰ ਤੋਂ ਹੀ ਕਾਲ ਸੀ ਅਤੇ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿੱਤਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਅਤੇ ਇਸ ਉੱਤੇ ਸਾਰੀ ਜਾਣਬੀਨ ਵੀ ਚੱਲ ਰਹੀ ਹੈ ਅੱਗੇ ਬੋਲਦੇ ਹੋਏ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗਲਤ ਅਨਸਰ ਨੂੰ ਨਹੀਂ ਫੈਲਣ ਦਬਾ ਕੇ ਅਤੇ ਨਾ ਹੀ ਇਥੇ ਕੋਈ ਗਲਤ ਕੰਮ ਹੋਣ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਵੀ ਉਹਨਾਂ ਨੂੰ ਇਨਪੁੱਟ ਮਿਲੇਗੀ ਉਸ ਉੱਤੇ ਉਹ ਜਰੂਰ ਕਰਨਗੇ ਅਤੇ ਅੰਮ੍ਰਿਤਸਰ ਨੂੰ ਕਰਾਈ ਮੁਕਤ ਜਰੂਰ ਕੀਤਾ ਜਾਵੇਗਾ ਉਥੇ ਹੀ ਉਹਨਾਂ ਨੇ ਕਿਹਾ ਕਿ ਜੋ ਹਰ ਇੱਕ ਜਗਹਾ ਤੇ ਹੋਏ ਕਰਾਇਮ ਨੂੰ ਅੰਮ੍ਰਿਤਸਰ ਨਾਲ ਜੋੜਿਆ ਜਾਂਦਾ ਹੈ ਇਹ ਵੀ ਸਹੀ ਨਹੀਂ ਹੈ ਅਤੇ ਉਹਨਾਂ ਦਾ 35 ਸਾਲ ਦਾ ਤਜਰਬਾ ਕਹਿੰਦਾ ਹੈ ਕਿ ਅਸੀਂ ਇਸ ਉੱਤੇ ਵੀ ਜਰੂਰ ਕੰਮ ਕਰਾਂਗੇ