ਅੱਜ ਸਵੇਰੇ ਕਰੀਬ 10.30 ਵਜੇ ਪਿੰਡ ਮਨਸੂਰਪੁਰ ਵਿਖੇ ਗੈਂਗਸਟਰ ਰਾਣਾ ਮਨਸੂਰਪੁਰੀਆ (ਸੁਖਵਿੰਦਰ ਸਿੰਘ) ਵਲੋਂ ਉਸ ਨੂੰ ਫੜਨ ਪੁੱਜੀ ਸੀਆਈਏ ਸਟਾਫ ਟੀ ਟੀਮ ‘ਤੇ ਗੋਲੀ ਚਲਾ ਦੇਣ ਕਾਰਨ ਟੀਮ ‘ਚ ਸ਼ਾਮਿਲ ਹਵਾਲਦਾਰ ਗੰਭੀਰ ਜ਼ਖਮੀ ਹੋ ਗਿਆ।ਸਾਥੀਆਂ ਵਲੋਂ ਜ਼ਖਮੀ ਮੁਲਾਜ਼ਮ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਪਰ ਉਥੇ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਹਵਾਲਦਾਰ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੰਡੋਰ ਵਜੋਂ ਹੋਈ ਹੈ।ਗੈਂਗਸਟਰ ਵੀ ਪੁਲਿਸ ਦੀ ਗੋਲੀ ਨਾਲ ਜਖਮੀ ਹੋ ਗਿਆ ਪਰ ਉਹ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਾਣਾ ਮਨਸੂਰਪੁਰੀਆ ਖਿਲਾਫ ਕਤਲ ਤੇ ਅਸਲਾ ਐਕਟ ਅਧੀਨ ਕੇਸ ਦਰਜ ਕੇ ਉਸਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁ, ਇਨਾਮ ਦੇਣ ਦਾ ਐਲਾਨ ਕੀਤਾ ਹੈ।