ਮਿਸੀਸਾਗਾ ਦੇ ਬ੍ਰਿਟਿਆਨੀਆ ਰੋਡ ਅਤੇ ਕ੍ਰੈਡਿਟਵਿਉ ਰੋਡ ਉਤੇ ਸ਼ਥਿਤ ਗੈਸ ਸਟੇਸ਼ਨ ਤੇ ਕੰਮ ਕਰਦੀ 21 ਸਾਲਾਂ ਅੰਤਰ – ਰਾਸ਼ਟਰੀ ਵਿਦਿਆਰਥਣ ਪਵਨਪ੍ਰੀਤ ਕੌਰ ਦੇ ਲੰਘੇ ਸਾਲ 3 ਦਸੰਬਰ ਵਾਲੇ ਦਿਨ ਹੋਏ ਕਤਲ ਦੇ ਮਾਮਲੇ ਚ ਪੀਲ ਪੁਲਿਸ ਨੂੰ 30 ਸਾਲਾਂ ਧਰਮ ਸਿੰਘ ਧਾਲੀਵਾਲ ਦੀ ਪਹਿਲੇ ਡਿਗਰੀ ਦੇ ਕਤਲ ਦੇ ਦੋਸ਼ਾ ਤਹਿਤ ਤਲਾਸ਼ ਹੈ ਤੇ ਉਸਦੇ ਖਿਲਾਫ ਕੈਨੇਡਾ ਭਰ ਚ ਗ੍ਰਿਫਤਾਰੀ ਵਾਰੰਟ ਕੱਢੇ ਗਏ ਹਨ।
Canada-Wide Arrest Warrant for Dharam Singh Dhaliwal for First Degree Murder. Read more: https://t.co/c5dQCadw0J pic.twitter.com/AcIm9SaQBc
— Peel Regional Police (@PeelPolice) April 24, 2023
ਹੋਮੀਸਾਈਡ ਇਨਵੈਸਟੀਗੇਸ਼ਨ ਬਰਿਉ ਵੱਲੋ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਚ ਧਰਮ ਧਾਲੀਵਾਲ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ ਤੇ ਉਸਦੇ ਖਿਲਾਫ ਵਾਰੰਟ ਜਾਰੀ ਹੋਏ ਹਨ। ਇਸ ਮਾਮਲੇ ਚ ਮੱਦਦ ਕਰਨ ਕਰਕੇ ਉਸਦੇ ਪਰਿਵਾਰਕ ਮੈਂਬਰ 25 ਸਾਲਾਂ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾਂ ਔਰਤ ਅਮਰਜੀਤ ਧਾਲੀਵਾਲ ਨੂੰ ਮੌੰਕਟਨ ਨਿਉ ਬਰਨਸਵਿਕ ਤੋਂ 18 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਧਰਮ ਧਾਲੀਵਾਲ ਵੱਲੋ ਇਸ ਮਾਮਲੇ ਤੋਂ ਪਹਿਲਾ ਆਪਣੇ ਆਪ ਨੂੰ ਜਾਣਬੁੱਝ ਕੇ ਗੁੰਮਸ਼ੁਦਾ ਬਣਾ ਲਿਆ ਗਿਆ ਸੀ। ਪੀਲ ਪੁਲਿਸ ਵੱਲੋ ਧਰਮ ਸਿੰਘ ਧਾਲੀਵਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h