Bharat jodo Yatara: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਨ੍ਹਾਂ ਦਿਨੀਂ ਤੇਲੰਗਾਨਾ ‘ਚ ਹੈ।ਰਾਹੁਲ ਗਾਂਧੀ ਨੇ ਹੈਦਰਾਬਾਦ ਸ਼ਹਿਰ ਤੋਂ ਅੱਜ ਦੀ ਯਾਤਰਾ ਸ਼ੁਰੂ ਕੀਤੀ।ਇਸ ਯਾਤਰਾ ‘ਚ ਅੱਜ ਐਕਟਰਸ ਪੂਜਾ ਭੱਟ ਵੀ ਸ਼ਾਮਿਲ ਹੋਈ।ਕਾਂਗਰਸ ਨੇ ਵੀ ਟਵੀਟ ਕਰਕੇ ਪੂਜਾ ਭੱਟ ਦੇ ਯਾਤਰਾ ‘ਚ ਸ਼ਾਮਿਲ ਹੋਣ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਇਸ ‘ਚ ਲਿਖਿਆ ਹੈ ਇਸ ‘ਚ ਲਿਖਿਆ ਹੈ ਕਿ ਹਰ ਰੋਜ਼ ਨਵਾਂ ਇਤਿਹਾਸ ਰਚਿਆ ਜਾ ਸਕਦਾ ਹੈ।ਹਰ ਰੋਜ਼ ਦੇਸ਼ ‘ਚ ਮੁਹੱਬਤ ਚਾਹੁੰਣ ਵਾਲਿਆਂ ਦੀ ਤਦਾਦ ਵਧ ਰਹੀ ਹੈ।
हर रोज नया इतिहास रचा जा रहा है…हर रोज देश में मोहब्बत चाहने वालों की तादाद बढ़ रही है।#BharatJodoYatra pic.twitter.com/TRkJIhlALt
— Congress (@INCIndia) November 2, 2022
ਮੰਗਲਵਾਰ (1 ਨਵੰਬਰ) ਨੂੰ ਹੈਦਰਾਬਾਦ ਯੂਨੀਵਰਸਿਟੀ ਦੇ ਮਰਹੂਮ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਮਾਂ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਸੀ। ਰੋਹਿਤ ਦੀ ਮਾਂ ਰਾਧਿਕਾ ਵੇਮੁਲਾ ਸਵੇਰੇ ਪਦਯਾਤਰਾ ‘ਚ ਸ਼ਾਮਲ ਸੀ। ਯਾਤਰਾ ‘ਚ ਲਗਾਤਾਰ ਲੋਕਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਅਭਿਨੇਤਰੀ ਪੂਜਾ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਘੁੰਮਦੀ ਨਜ਼ਰ ਆਈ।
ਇਹ ਵੀ ਪੜ੍ਹੋ: Twitter ‘ਤੇ ਬਲੂ ਟਿਕ ਦੇ ਲਈ ਹਰ ਮਹੀਨੇ ਦੇਣੇ ਹੋਣਗੇ 660 ਰੁ., ਮਿਲਣਗੀਆਂ ਇਹ ਚਾਰ ਸੁਵਿਧਾਵਾਂ
ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਰਾਹੁਲ ਗਾਂਧੀ ਦੀ ਭਾਰਤ ਜੋੜੀ ਯਾਤਰਾ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਦਾਖਲ ਹੋਈ। ਨਾਰਾਇਣਪੇਟ, ਮਹਿਬੂਬਨਗਰ ਅਤੇ ਰੰਗਰੇਡੀ ਜ਼ਿਲ੍ਹਿਆਂ ਨੂੰ ਕਵਰ ਕਰਨ ਤੋਂ ਬਾਅਦ, ਯਾਤਰਾ ਤੇਲੰਗਾਨਾ ਵਿੱਚ ਆਪਣੀ ਯਾਤਰਾ ਦੇ ਸੱਤਵੇਂ ਦਿਨ ਹੈਦਰਾਬਾਦ ਵਿੱਚ ਦਾਖਲ ਹੋਈ। ਤੇਲੰਗਾਨਾ ‘ਚ ਯਾਤਰਾ ਦਾ ਅੱਜ ਅੱਠਵਾਂ ਦਿਨ ਹੈ।
ਰਾਹੁਲ ਗਾਂਧੀ ਨੇ ਪਾਰਟੀ ਦੇ ਹੋਰ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਸ਼ਹਿਰ ਦੇ ਬਾਹਰਵਾਰ ਸ਼ਮਸ਼ਾਬਾਦ ਸਥਿਤ ਮਠ ਮੰਦਿਰ ਤੋਂ ਵਾਕਥੌਨ ਮੁੜ ਸ਼ੁਰੂ ਕੀਤਾ ਅਤੇ ਬੈਂਗਲੁਰੂ-ਹੈਦਰਾਬਾਦ ਹਾਈਵੇਅ ਰਾਹੀਂ ਸ਼ਹਿਰ ਵਿੱਚ ਦਾਖਲ ਹੋਏ। ਕਾਂਗਰਸ ਦੇ ਸੰਸਦ ਮੈਂਬਰ ਅਤੇ ਤੇਲਗੂ ਰਾਜਾਂ ਲਈ ਯਾਤਰਾ ਕੋਆਰਡੀਨੇਟਰ ਉੱਤਮ ਕੁਮਾਰ ਰੈਡੀ, ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਮੱਲੂ ਭੱਟੀ ਵਿਕਰਮਰਕਾ, ਸਾਬਕਾ ਸੰਸਦ ਮੈਂਬਰ ਮਧੂ ਯਾਸਕੀ ਗੌਡ ਅਤੇ ਹੋਰ ਨੇਤਾਵਾਂ ਦੇ ਨਾਲ-ਨਾਲ ਸੈਂਕੜੇ ਪਾਰਟੀ ਵਰਕਰਾਂ ਨੇ ਯਾਤਰਾ ਵਿੱਚ ਹਿੱਸਾ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h