ਮੋਗਾ ਦੇ ਇੰਦਰਾ ਕਲੋਨੀ ‘ਚ ਮਕਾਨ ਦੀ ਉਸਾਰੀ ਮੌਕੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ‘ਚ ਕੋਲੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ‘ਚ ਆਉਣ ਕਾਰਨ 1 ਦੀ ਮੌਤ ਹੋ ਗਈ ਜਦਕਿ 2 ਗੰਭੀਰ ਜਖਮੀ ਹੋਏ ਹਨ ਦੀ ਜਾਣਕਾਰੀ ਮਿਲੀ ਹੈ।ਇਸ ਮੌਕੇ ਜ਼ਖਮੀ ਨੇ ਦੱਸਿਆ ਕਿ ਉਹ ਤੇ ਉਸਦੇ ਚਾਚੇ ਦਾ ਮੁੰਡਾ ਤੇ ਉਹ ਮੋਗਾ ਇੰਦਰਾ ਕਲੋਨੀ ‘ਚ ਕੰਮ ਕਰ ਰਹੇ ਸੀ
ਤੇ ਅਚਾਨਕ ਹਾਈ ਵੋਲਟੇਜ਼ ਤਾਰਾਂ ਦੀ ਚਪੇਟ ‘ਚ ਆਉਣ ਕਾਰਨ ਉਸਦੇ ਚਾਚੇ ਦੇ ਮੁੰਡੇ ਦੀ ਮੌਤ ਹੋ ਗਈ ਤੇ ਇਸ ਹਾਦਸੇ ‘ਚ ੳੇੁਹ ਤੇ ਉਸਦੇ ਮਾਲਕ ਦਾ ਮੁੰਡਾ ਵੀ ਜਖਮੀ ਹੋ ਗਿਆ ਤੇ ਉਥੇ ਹੀ ਚਸ਼ਮਦੀਦ ਤੇ ਮਾਲਕ ਦੇ ਮੁੰਡੇ ਵਲੋਂ ਵੀ ਹਾਸਲ ਜਾਣਕਾਰੀ ਦਿੱਤੀ ਗਈ।