ਜਲੰਧਰ ‘ਚ 13 ਸਾਲਾ ਮਾਸੂਮ ਦੇ ਕਤਲ ਮਾਮਲੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ‘ਚ ਵੱਡੇ ਖੁਲਾਸੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ ਰਿਪੋਰਟ ‘ਚ ਗਲਾ ਘੁੱਟ ਕੇ ਕੁੜੀ ਦਾ ਕਤਲ ਕੀਤਾ ਗਿਆ ਹੈ। ਬੱਚੀ ਦੀ ਛਾਤੀ ਅਤੇ ਪਿੱਠ ‘ਤੇ ਰਗੜ ਦੇ ਨਿਸ਼ਾਨ ਮਿਲੇ ਹਨ। ਹੁਣ DNA ਲਈ ਮੁਲਜ਼ਮ ਦੇ ਬਲੱਡ ਸੈਂਪਲ ਲਏ ਗਏ ਹਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਕੌਮ ਦੀ ਮੰਗ ਹੈ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਾਡੀ ਅਪੀਲ ਹੈ ਕਿ ਕੇਸ ਨੂੰ ਫਾਸਟ ਟਰੈਕ ‘ਤੇ ਲਿਆ ਕੇ ਮੁਲਜ਼ਮ ਨੂੰ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।







