ਰੂਸ ਦਾ ਯੂਕਰੇਨ ‘ਤੇ ਹਮਲਾ ਜਾਰੀ ਹੈ ਅਤੇ ਯੂਕਰੇਨ ਦਾ ਰਾਜਧਾਨੀ ਕੀਵ ਤੋਂ ਆਏ ਦਿਨ ਤਬਾਹੀ ਭਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਦੂਜੇ ਪਾਸੇ ਹਮਲੇ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵੀ ਆਪਣੀ ਜਾਨ ਗਵਾਉਣੀ ਪੈ ਰਹੀ ਹੈ।
एक और भारतीय छात्र को गोली लगी…#UkraineRussiaWar में बच्चों पर हर पल ख़तरा है। मग़र मोदी सरकार सिर्फ़ PR एजेंसी बनी हुई है।
जो हज़ारों बच्चे यूक्रेन के अंदर भारी हमलों के बीच से निकल नहीं पा रहे उन्हें कब निकालेंगे ?
चार मंत्रियों को क्या सिर्फ ताली बजाने के लिए भेजा है ? pic.twitter.com/GC00ak073s
— Randeep Singh Surjewala (@rssurjewala) March 4, 2022
ਲਗਾਤਾਰ ਉਨ੍ਹਾਂ ‘ਤੇ ਹਮਲੇ ਵਧਦੇ ਜਾ ਰਹੇ ਹਨ।ਇਸ ਸਬੰਧ ‘ਚ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਸੂਰਜੇਵਾਲਾ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸਦੇ ਨਾਲ ਉਨ੍ਹਾਂ ਨੇ ਲਿਖਿਆ ਇੱਕ ਹੋਰ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗੀ.. #ਯੂਕਰੇਨਰੂਸਜੰਗ ‘ਚ ਬੱਚਿਆਂ ‘ਤੇ ਹਰ ਪਲ ਖਤਰਾ ਹੈ।
ਪਰ ਮੋਦੀ ਸਰਕਾਰ ਸਿਰਫ ਪੀਆਰ ਏਜੰਸੀ ਬਣੀ ਹੋਈ ਹੈ।ਜੋ ਹਜ਼ਾਰਾਂ ਬੱਚੇ ਯੂਕਰੇਨ ਦੇ ਅੰਦਰ ਭਾਰੀ ਹਮਲਿਆਂ ਦੇ ਵਿਚੋਂ ਨਿਕਲ ਨਹੀਂ ਸਕਦੇ ਉਨਾਂ੍ਹ ਨੂੰ ਕਦੋਂ ਕੱਢਣਗੇ?ਚਾਰ ਮੰਤਰੀਆਂ ਨੂੰ ਕੀ ਸਿਰਫ ਤਾੜੀ ਵਜਾਉਣ ਲਈ ਭੇਜਿਆ ਹੈ?ਤੁਹਾਨੂੰ ਦੱਸਣਯੋਗ ਹੈ ਕਿ ਜਿਸ ਵਿਦਿਆਰਥੀ ਨੂੰ ਗੋਲੀ ਲੱਗੀ ਹੈ ਉਸਦੀ ਜਾਣਕਾਰੀ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਜਖਮੀ ਵਿਦਿਆਰਥੀ ‘ਚ ਭਰਤੀ ਕਰਵਾਇਆ ਗਿਆ ਹੈ।ਦੂਜੇ ਪਾਸੇਇਸ ਤੋਂ ਪਹਿਲਾਂ ਯੂਕਰੇਨ ‘ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਸੀ।