ਵਿਦਿਆਰਥਣ ਨੂੰ ਕੈਨੇਡਾ ਦਾ ਸਿਟੀਜ਼ਨ ਦੱਸ ਕੇ ਵਿਆਹ ਦੇ ਨਾਮ ‘ਤੇ ਲੱਖਾਂ ਰੁਪਏ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਾਕਰੀ ਮੁਤਾਬਕ ਪਿੰਡ ਦੀ ਰਹਿਣ ਵਾਲੀ ਬਾਰਵੀਂ ਜਮਾਤ ਦੀ ਵਿਦਿਆਰਥਣ ਨੂੰ ਕੈਨੇਡਾ ਦਾ ਸਿਟੀਜਨ ਦੱਸ ਕੇ ਵਿਆਹ ਕਰਵਾ ਲਿਆ।ਬਾਅਦ ‘ਚ ਪਤਾ ਲੱਗਾ ਕਿ ਉਹ ਕਦੇ ਕੈਨੇਡਾ ਗਈ ਹੀ ਨਹੀਂ।ਪੀੜਤ ਪਰਿਵਾਰ ਨੇ ਪੁਲਿਸ ਮੁਖੀ ਜਗਰਾਓ ਨੂੰ ਸ਼ਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਕਾਰਵਾਈ ਕਰ ਦਿੱਤੀ।ਪੁਲਿਸ ਨੇ ਲੀਲਾ ਮੇਘ ਸਿੰਘ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਦੇ ਬਿਆਨ ‘ਤੇ ਰਾਜਵਿੰਦਰ ਸਿੰਘ, ਰਣਵੀਰ ਸਿੰਘ ਅਤੇ ਉਸਦੀ ਬੇਟੀ ਮਨਪ੍ਰੀਤ, ਨਿਰਮਲ ਸਿੰਘ, ਪਰਮਜੀਤ ਸਿੰਘ, ਨਿਧੀ ਅਤੇ ਪ੍ਰਵੀਨ ਦੇ ਵਿਰੁੱਧ ਸਾਜਿਸ਼ ਦੇ ਤਹਿਤ ਧੋਖਾਧੜੀ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Sleeper Cell ਰਾਹੀਂ ਹੋਣੇ ਸੀ ਦਿੱਲੀ ਤੇ ਹਰਿਆਣਾ ‘ਚ ਧਮਾਕੇ,15 ਅਗਸਤ ਤੋਂ ਪਹਿਲਾ ਵੱਡੀ ਸਾਜਿਸ਼ ਨਕਾਮ
ਪੀੜਤ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਸਨੇ ਆਪਣੇ ਵੱਡੇ ਬੇਟੇ ਦੇ ਵਿਆਹ ਲਈ ਆਪਣੇ ਰਿਸ਼ਤੇਦਾਰ ਨਿਰਮਲ ਸਿੰਘ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਸਨੇ ਦੱਸਿਆ ਕਿ ਬੋਪਾਰਾਏ ‘ਚ ਉਸਦਾ ਜਾਣਕਾਰ ਪਰਮਜੀਤ ਸਿੰਘ ਹੈ, ਜਿਸਦੀ ਬੇਟੀ ਮਨਪ੍ਰੀਤ ਕੌਰ ਕੈਨੇਡਾ ਦੀ ਸਿਟੀਜ਼ਨ ਹੈ ਅਤੇ ਹੁਣ ਇੰਡੀਆ ਆਈ ਹੋਈ ਹੈ, ਉਸਦੇ ਨਾਲ ਵਿਆਹ ਦੀ ਗੱਲਬਾਤ ਕਰਵਾ ਦਿੰਦੇ ਹਾਂ।ਗੱਲਬਾਤ ਤੋਂ ਬਾਅਦ 15 ਲੱਖ ਰੁਪਏ ‘ਚ ਸੌਦਾ ਤੈਅ ਹੋ ਗਿਆ ਤਾਂ ਉਕਤ ਦੋਸ਼ੀਆਂ ‘ਚ ਮਨਪ੍ਰੀਤ ਕੌਰ, ਉਸਦੀ ਮਾਤਾ, ਉਸਦੀ ਮਾਸੀ ਅਤੇ ਲੜਕੀ ਦੀ ਦਾਦੀ ਉਨ੍ਹਾਂ ਦੇ ਘਰ ਆਏ ਅਤੇ ਸ਼ਗੁਨ ਦੀ ਰਸਮ ਅਦਾ ਕੀਤੀ ਗਈ।
ਉਸੇ ਦਿਨ ਵਿਚੋਲੇ ਦੋਸ਼ੀ ਪਰਮਜੀਤ ਸਿੰਘ ਨੂੰ ਮੌਕੇ ‘ਤੇ ਹੀ 2 ਲੱਖ ਰੁਪਏ ਦੇ ਦਿੱਤੇ ਅਤੇ ਬਾਅਦ ‘ਚ 5 ਲੱਖ ਰੁਪਏ ਨਿਰਮਲ ਸਿੰਘ, ਪਰਮਜੀਤ ਸਿੰਘ, ਨਿਧੀ ਨੂੰ ਦਿੱਤੇ।ਇਸ ਤੋਂ ਬਾਅਦ 4 ਲੱਖ ਰੁਪਏ ਡਾਕਘਰ ਤੋਂ ਕੱਢਵਾ ਕੇ ਫਿਰ ਨਿਰਮਲ ਸਿੰਘ, ਪਰਮਜੀਤ ਸਿੰਘ, ਨਿਧੀ, ਰਾਜਵਿੰਦਰ ਕੌਰ ਨੂੰ ਦਿੱਤੇ।ਦੋਸ਼ੀ ਨਿਰਮਲ ਸਿੰਘ ਨੇ ਵਿਚੋਲਗਿਰੀ ਦੀ 75 ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਉਸ ਨੂੰ ਬੈਂਕ ਖਾਤੇ ਤੋਂ ਟ੍ਰਾਂਸਫਰ ਕਰਵਾਦਿੱਤੇ ਅਤੇ ਨਿਧੀ ਦੇ 25 ਹਜ਼ਾਰ ਰੁਪਏ ਦੀ ਮੰਗ ਕਰਨ ‘ਤੇ ਉਸਦੇ ਖਾਤੇ ‘ਚ ਵੀ ਬੈਂਕ ਤੋਂ ਟ੍ਰਾਂਸਫਰ ਕਰਵਾ ਦਿੱਤੇ ਗਏ।ਬਾਅਦ ‘ਚ ਦੋਸ਼ੀਆਂ ਨੇ ਉਸ ਤੋਂ ਜਬਰਦਸਤੀ 3 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਲਈ ਪੋਲਿੰਗ ਸ਼ੁਰੂ …
ਸ਼ੱਕ ਹੋਣ ‘ਤੇ ਉਸਨੇ ਪਿੰਡ ‘ਚ ਆਸ-ਪਾਸ ਜਾ ਕੇ ਪੁਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਮਨਪ੍ਰੀਤ ਕੌਰ ਕਦੇ ਕਨੈਡਾ ਗਈ ਹੀ ਨਹੀਂ, ਸਗੋਂ ਬਾਰਵੀਂ ਕਲਾਸ ਦੀ ਸਟੂਡੈਂਟ ਹੈ।ਉਕਤ ਦੋਸ਼ੀਆਂ ਨੇ ਸਾਜਿਸ਼ ਰਚ ਕੇ ਉਨ੍ਹਾਂ ਦੇ ਨਾਲ ਧੋਖਾਧੜੀ ਕੀਤੀ ਹੈ।ਬਾਅਦ ‘ਚ ਦੋਸ਼ੀਆਂ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।ਜਾਂਚ ਅਫਸਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।