Prabhas Engagement:‘ਬਾਹੂਬਲੀ’ ਪ੍ਰਭਾਸ (Prabhas) ਦੀ ਲਵ ਲਾਈਫ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਈ ਵਾਰ ਉਨ੍ਹਾਂ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜਿਆ ਹੈ। ਇਨ੍ਹੀਂ ਦਿਨੀਂ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੇ ਪ੍ਰੇਮ ਸਬੰਧਾਂ ਦੀ ਕਾਫੀ ਚਰਚਾ ਹੈ।

ਹਾਲਾਂਕਿ ਦੋਵਾਂ ਨੇ ਹਮੇਸ਼ਾ ਇਕ-ਦੂਜੇ ਨੂੰ ਚੰਗੇ ਦੋਸਤ ਦੱਸਿਆ ਹੈ। ਹਾਲ ਹੀ ‘ਚ ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਵੀ ਮੀਡੀਆ ‘ਚ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਭਾਸ ਅਤੇ ਕ੍ਰਿਤੀ ਮਾਲਦੀਵ ਵਿੱਚ ਮੰਗਣੀ ਕਰਨ ਵਾਲੇ ਹਨ। ਹਾਲਾਂਕਿ ਹੁਣ ਆਖਿਰਕਾਰ ਪ੍ਰਭਾਸ ਦੀ ਟੀਮ ਨੇ ਇਨ੍ਹਾਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਮੰਗਣੀ ਦੀਆਂ ਇਹ ਖਬਰਾਂ ਵੀ ਖਤਮ ਹੋ ਗਈਆਂ ਹਨ।

ਖਬਰਾਂ ਮੁਤਾਬਕ ਅਦਾਕਾਰ ਦੀ ਟੀਮ ਨੇ ਮੰਗਣੀ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਹੈ। ਟੀਮ ਦਾ ਕਹਿਣਾ ਹੈ ਕਿ ਕ੍ਰਿਤੀ ਅਤੇ ਪ੍ਰਭਾਸ ਸਿਰਫ਼ ਚੰਗੇ ਦੋਸਤ ਹਨ। ਮੰਗਣੀ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।

ਦੱਸ ਦੇਈਏ ਕਿ ਪ੍ਰਭਾਸ ਅਤੇ ਕ੍ਰਿਤੀ ਜਲਦ ਹੀ ‘ਆਦਿਪੁਰਸ਼’ ‘ਚ ਨਜ਼ਰ ਆਉਣਗੇ। ਇਸ ਫਿਲਮ ਦੇ ਟ੍ਰੇਲਰ ਲਾਂਚ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਹਾਲਾਂਕਿ ਦੋਵਾਂ ਨੇ ਦੱਸਿਆ ਸੀ ਕਿ ਉਨ੍ਹਾਂ ਵਿਚਾਲੇ ਅਜਿਹਾ ਕੋਈ ਰਿਸ਼ਤਾ ਨਹੀਂ ਹੈ। ਦੋਵੇਂ ਸਿਰਫ਼ ਚੰਗੇ ਦੋਸਤ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਲਗਾਤਾਰ ਮੀਡੀਆ ‘ਚ ਆ ਰਹੀਆਂ ਹਨ।

ਖਬਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਇਕ ਫਿਲਮ ਆਲੋਚਕ ਨੇ ਟਵੀਟ ਕਰਕੇ ਕ੍ਰਿਤੀ ਅਤੇ ਪ੍ਰਭਾਸ ਦੀ ਮੰਗਣੀ ਦਾ ਦਾਅਵਾ ਕੀਤਾ ਸੀ।

ਉਨ੍ਹਾਂ ਨੇ ਇਸ ‘ਚ ਲਿਖਿਆ ਕਿ ਦੋਵੇਂ ਮਾਲਦੀਵ ‘ਚ ਮੰਗਣੀ ਕਰਨ ਜਾ ਰਹੇ ਹਨ। ਹੁਣ ਉਨ੍ਹਾਂ ਦੀ ਇਹ ਖਬਰ ਇੰਨੀ ਤੇਜ਼ੀ ਨਾਲ ਵਾਇਰਲ ਹੋਈ ਕਿ ਪ੍ਰਭਾਸ ਦੀ ਟੀਮ ਨੂੰ ਇਸ ਨੂੰ ਖਤਮ ਕਰਨ ਲਈ ਪ੍ਰਤੀਕਿਰਿਆ ਕਰਨੀ ਪਈ।
