NRI Day 2023: ਪ੍ਰਵਾਸੀ ਭਾਰਤੀ ਦਿਵਸ ਜਾਂ NRI Day ਹਰ ਦੋ ਸਾਲ ਬਾਅਦ 09 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪਿਛਲੀ ਵਾਰ ਕੋਰੋਨਾ ਵਾਇਰਸ (COVID-19) ਮਹਾਮਾਰੀ ਕਾਰਨ ਇਸ ਦਿਨ ਨੂੰ ਵਰਚੁਅਲ ਮੋਡ ‘ਚ ਮਨਾਇਆ ਗਿਆ ਸੀ। ਪ੍ਰਵਾਸੀ ਭਾਰਤੀ ਦਿਵਸ ਲਗਪਗ ਚਾਰ ਸਾਲਾਂ ਬਾਅਦ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਜੋ ਕਿ 08 ਜਨਵਰੀ ਤੋਂ ਸ਼ੁਰੂ ਹੋ ਕੇ 10 ਜਨਵਰੀ ਨੂੰ ਸਮਾਪਤ ਹੋਵੇਗਾ।
09 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋਣ ਵਾਲੇ ਪ੍ਰਵਾਸੀ ਭਾਰਤੀ ਦਿਵਸ ਦੇ ਮਹਾਂ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਦਿਨ ਮਹਾਤਮਾ ਗਾਂਧੀ ਦੀ ਯਾਦ ਵਿੱਚ ਵੀ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦਿਨ ਨਾਲ ਜੁੜੀਆਂ ਅਹਿਮ ਗੱਲਾਂ।
ਕਿਉਂ ਮਨਾਇਆ ਜਾਂਦਾ ਹੈ ਪ੍ਰਵਾਸੀ ਭਾਰਤੀ ਦਿਵਸ ?
ਦਰਅਸਲ, ਰਾਸ਼ਟਰਪਿਤਾ ਮਹਾਤਮਾ ਗਾਂਧੀ 09 ਜਨਵਰੀ 1915 ਨੂੰ ਦੱਖਣੀ ਅਫ਼ਰੀਕਾ ਤੋਂ ਭਾਰਤ ਪਰਤੇ ਸੀ ਤੇ ਵਾਪਸ ਆ ਕੇ ਦੇਸ਼ ‘ਚ ਆਜ਼ਾਦੀ ਦੀ ਲਹਿਰ ਜਗਾਈ ਸੀ। ਪ੍ਰਵਾਸੀ ਭਾਰਤੀ ਦਿਵਸ ਉਨ੍ਹਾਂ ਦੀ ਵਾਪਸੀ ਅਤੇ ਸੁਤੰਤਰਤਾ ਸੰਗਰਾਮ ਦੀ ਸ਼ੁਰੂਆਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਉਨ੍ਹਾਂ ਭਾਰਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਵਿਦੇਸ਼ਾਂ ਵਿੱਚ ਖਾਸ ਪ੍ਰਾਪਤੀਆਂ ਕੀਤੀਆਂ ਹਨ।
ਪ੍ਰਵਾਸੀ ਭਾਰਤੀ ਦਿਵਸ ਦਾ ਇਤਿਹਾਸ
ਸਾਲ 2002 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪ੍ਰਵਾਸੀ ਭਾਰਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਤੇ 2003 ਵਿੱਚ ਪਹਿਲੀ ਵਾਰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ ਸੀ। ਹਾਲਾਂਕਿ, ਲਕਸ਼ਮੀਮਲ ਸਿੰਘਵੀ ਕਮੇਟੀ ਵਲੋਂ ਸਾਲ 1915 ਵਿੱਚ ਹੀ ਇਸਦੀ ਧਾਰਨਾ ਬਣਾਈ ਗਈ ਸੀ। ਇਸ ਨੂੰ ਸਾਲ 2015 ਵਿੱਚ ਸੋਧਿਆ ਗਿਆ ਸੀ ਤੇ ਉਦੋਂ ਤੋਂ ਇਹ ਦਿਨ ਹਰ ਦੋ ਸਾਲ ਬਾਅਦ ਮਨਾਇਆ ਜਾਂਦਾ ਹੈ।
ਕੋਰੋਨਾ ਵਾਇਰਸ ਦੇ ਕਾਰਨ, ਇਹ 2021 ਵਿੱਚ ਵਰਚੁਅਲ ਮੋਡ ਵਿੱਚ ਮਨਾਇਆ ਗਿਆ ਸੀ। ਇਸ ਸਾਲ 17ਵਾਂ ਪ੍ਰਵਾਸੀ ਭਾਰਤੀ ਦਿਵਸ ਜਾਂ ਐਨਆਰਆਈ ਦਿਵਸ ਮਨਾਇਆ ਜਾ ਰਿਹਾ ਹੈ।
ਪ੍ਰਵਾਸੀ ਭਾਰਤੀ ਦਿਵਸ 2023 ਦੀ ਥੀਮ
ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਨਵਾਂ ਥੀਮ ਚੁਣਿਆ ਜਾਂਦਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ, ਪ੍ਰਵਾਸੀ ਭਾਰਤੀ ਦਿਵਸ 2023 ਦਾ ਅਧਿਕਾਰਤ ਥੀਮ “Diaspora: Reliable Partners for India’s Progress in Amrit Kaal” ਹੈ। ਇਹ ਵਿਸ਼ਾ ਦੇਸ਼ ਦੇ ਵਿਕਾਸ ਵਿੱਚ ਭਾਰਤੀ ਡਾਇਸਪੋਰਾ ਦੇ ਮਹੱਤਵ ‘ਤੇ ਕੇਂਦਰਿਤ ਹੈ।
ਪ੍ਰਵਾਸੀ ਭਾਰਤੀ ਦਿਵਸ ਮਨਾਉਣ ਦੇ ਖਾਸ ਕਾਰਨ
ਵਿਦੇਸ਼ਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਭਾਰਤੀਆਂ ਦਾ ਸਨਮਾਨਿਤ ਕਰਨਾ।
ਇੱਕ ਅਜਿਹਾ ਪਲੇਟਫਾਰਮ ਤਿਆਰ ਕਰਨਾ ਹੈ ਜਿਸ ਰਾਹੀਂ ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਅਤੇ ਦੇਸ਼ ਵਾਸੀਆਂ ਵਿਚਕਾਰ ਇੱਕ ਨੈੱਟਵਰਕ ਬਣਾਇਆ ਜਾ ਸਕੇ।
ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਜੋੜਿਆ ਜਾ ਸਕੇ।
ਪ੍ਰਵਾਸੀ ਭਾਰਤੀ ਦਿਵਸ ਦਾ ਇੱਕ ਮੁੱਖ ਉਦੇਸ਼ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣਾ ਹੈ।
ਦੇਸ਼ਵਾਸੀਆਂ ਅਤੇ ਵਿਦੇਸ਼ੀ ਭਾਰਤੀਆਂ ਨੂੰ ਜੋੜ ਕੇ ਇੱਕ ਲਾਹੇਵੰਦ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h