ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਰਾਹੀਂ ਪਹੁੰਚੀ ਭਾਰਤੀ ਸੰਗਤ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਜੇਲ੍ਹ ‘ਚ ਸਜ਼ਾ ਰਹੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਸਿਹਤਯਾਬੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪਹਿਲੀ ਵਾਰ ਅਰਦਾਸ ਕੀਤੀ ਗਈ।
ਅਰਦਾਸ ਦੌਰਾਨ ਇਹ ਵੀ ਕਿਹਾ ਗਿਆ ਕਿ ਕਰਤਾਰਪੁਰ ਲਾਂਘਾ ਜਿੱਥੇ ਭਾਰਤੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਵਾ ਰਿਹਾ ਹੈ।ਉਥੇ ਹੀ ਦੋਵਾਂ ਮੁਲਕਾਂ ‘ਚ ਵੰਡ ਵੇਲੇ ਵਿਛੜੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਨਜ਼ਦੀਕੀ ਦੋਸਤਾਂ ਨੂੰ ਆਪਸ ‘ਚ ਮਿਲਾਉਣ ‘ਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਪਰ ਇਸ ਨੂੰ ਖੁਲ੍ਹਵਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੱਧੂ ਜੇਲ੍ਹ ‘ਚ ਬੰਦ ਹਨ।ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦੀ ਜਲਦੀ ਰਿਹਾਈ ਲਈ ਭਾਰਤ ਪਾਕਿ ਵਿਚਲੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵਲੋਂ ਸਾਂਝੇ ਤੌਰ ‘ਤੇ ਇਹ ਅਰਦਾਸ ਕੀਤੀ ਗਈ।
ਇਹ ਵੀ ਪੜ੍ਹੋ : ਮਨਕੀਰਤ ਔਲਖ ਨੇ ਅੰਮ੍ਰਿਤਪਾਲ ਸਿੰਘ ਦੀ ਸਾਂਝੀ ਕੀਤੀ ਤਸਵੀਰ ਲਿਖਿਆ – ਵਾਹਿਗੁਰੂ ਮਿਹਰ ਕਰਿਓ
ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਦੀ ਨਵੀਂ ਪਹਿਲ ਹਿੰਦੂ ਵਿਰਾਸਤੀ ਮਹੀਨੇ ਦਾ ਮਤਾ ਕੀਤਾ ਪਾਸ