23 ਸਾਲਾ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਦੇ ਪਹਿਲੇ ਟੀ-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਮੈਚ ਦੇ ਆਪਣੇ ਪਹਿਲੇ (ਦੂਜੀ ਪਾਰੀ) ਓਵਰ ਵਿੱਚ ਤਿੰਨ ਵਿਕਟਾਂ ਲਈਆਂ। ਉਸ ਨੇ ਕਵਿੰਟਨ ਡੀ ਕਾਕ, ਰਿਲੇ ਰੋਸੋ ਅਤੇ ਡੇਵਿਡ ਮਿਲਰ ਦੀਆਂ ਵਿਕਟਾਂ ਲਈਆਂ। ਅਰਸ਼ਦੀਪ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।
ਟੀਮ ਇੰਡੀਆ ਨੇ ਸੀਰੀਜ਼ ਦੇ ਪਹਿਲੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਮਹਿਮਾਨ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (51*) ਅਤੇ ਸੂਰਿਆਕੁਮਾਰ ਯਾਦਵ (50*) ਵਿਚਾਲੇ ਤੀਜੇ ਵਿਕਟ ਲਈ ਅਜੇਤੂ 93 ਦੌੜਾਂ ਦੀ ਸਾਂਝੇਦਾਰੀ ਸਦਕਾ ਭਾਰਤ ਨੇ ਟੀਚਾ 16.2 ਓਵਰਾਂ ‘ਚ ਹਾਸਲ ਕਰ ਲਿਆ।
ਪੰਜਾਬ ਕਿੰਗਜ਼ ਦੀ ਮਾਲਕਣ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਵੀ ਅਰਸ਼ਦੀਪ ਨੂੰ ਵਧਾਈ ਦਿੱਤੀ। ਅਰਸ਼ਦੀਪ ਆਈਪੀਐਲ ਵਿੱਚ ਪੰਜਾਬ ਟੀਮ ਦੀ ਨੁਮਾਇੰਦਗੀ ਕਰਦਾ ਹੈ। ਪ੍ਰੀਤੀ ਨੇ ਲਿਖਿਆ- ਵਾਹ, ਮੈਨ ਆਫ ਦਿ ਮੈਚ। ਕਿੰਨਾ ਵਧੀਆ ਪ੍ਰਦਰਸ਼ਨ ਅਰਸ਼। ਉਨ੍ਹਾਂ ਨੇ ਤਾੜੀਆਂ ਮਾਰਨ ਵਾਲਾ ਇਮੋਜੀ ਵੀ ਸਾਂਝਾ ਕੀਤਾ।
ਅਰਸ਼ਦੀਪ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਜੁਲਾਈ ਵਿੱਚ ਹੀ ਟੀ-20 ਵਿੱਚ ਡੈਬਿਊ ਕੀਤਾ ਸੀ। ਉਦੋਂ ਕਪਤਾਨ ਰੋਹਿਤ ਸ਼ਰਮਾ ਨੇ ਉਨ੍ਹਾਂ ਨੂੰ ਕੈਪ ਸੌਂਪੀ। ਅਰਸ਼ਦੀਪ ਨੇ 7 ਜੁਲਾਈ 2022 ਨੂੰ ਟੀ-20 ਦੇ ਰੂਪ ਵਿੱਚ ਸਾਊਥੈਂਪਟਨ ਵਿੱਚ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡਿਆ।
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਖਾਲਿਸਤਾਨੀ ਤੇ ਗਦਾਰ ਕਹਿਣ ਵਾਲੇ ਟ੍ਰੋਲਸ ਨੂੰ ਇੰਝ ਦਿੱਤਾ ਕਰਾਰਾ ਜਵਾਬ
ਇਹ ਵੀ ਪੜ੍ਹੋ : IND vs SA : ਪੰਜਾਬ ਦੇ ਪੁੱਤ ਅਰਸ਼ਦੀਪ ਨੇ ਸਾਊਥ ਅਫਰੀਕਾ ਦੇ ਖਿਲਾਫ ਦਿਖਾਇਆ ਕਮਾਲ, ਲਈਆਂ 3 ਵਿਕਟਾਂ, ਭਾਰਤ ਨੂੰ ਮਿਲਿਆ 107 ਦੌੜਾਂ ਦਾ ਟੀਚਾ